ਵਿਚੋਲੇ ਕ੍ਰਿਸ਼ਨੂੰ ਸਾਰਦਾ ਦਾ ਸੀਬੀਆਈ ਨੂੰ ਮਿਲਿਆ 9 ਦਿਨ ਦਾ ਰਿਮਾਂਡ

ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਵਿਚੋਲੇ ਕ੍ਰਿਸ਼ਨੂੰ ਦਾ ਸੀਬੀਆਈ ਨੂੰ 9 ਦਿਨ ਦਾ ਰਿਮਾਂਡ ਮਿਲ ਗਿਆ ਹੈ। ਕ੍ਰਿਸ਼ਨੂੰ ਦੇ ਵਕੀਲ ਦਾ ਸੀਬੀਆਈ ਵੱਲੋਂ ਮੰਗੇ 12 ਦਿਨ ਦੇ ਰਿਮਾਂਡ ਦੀ ਮੰਗ ਦਾ ਵਿਰੋਧ ਕੀਤਾ ਗਿਆ ਸੀ। ਪਰ ਹੁਣ ਸੀਬੀਆਈ ਨੂੰ ਵਿਚੋਲੇ ਕ੍ਰਿਸ਼ਨੂੰ ਦਾ 9 ਦਿਨ ਦਾ ਰਿਮਾਂਡ ਹਾਸਲ ਹੋ ਗਿਆ ਹੈ।

Update: 2025-10-29 08:57 GMT

 

ਚੰਡੀਗੜ੍ਹ : ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਵਿਚੋਲੇ ਕ੍ਰਿਸ਼ਨੂੰ ਦਾ ਸੀਬੀਆਈ ਨੂੰ 9 ਦਿਨ ਦਾ ਰਿਮਾਂਡ ਮਿਲ ਗਿਆ ਹੈ। ਕ੍ਰਿਸ਼ਨੂੰ ਦੇ ਵਕੀਲ ਦਾ ਸੀਬੀਆਈ ਵੱਲੋਂ ਮੰਗੇ 12 ਦਿਨ ਦੇ ਰਿਮਾਂਡ ਦੀ ਮੰਗ ਦਾ ਵਿਰੋਧ ਕੀਤਾ ਗਿਆ ਸੀ। ਪਰ ਹੁਣ ਸੀਬੀਆਈ ਨੂੰ ਵਿਚੋਲੇ ਕ੍ਰਿਸ਼ਨੂੰ ਦਾ 9 ਦਿਨ ਦਾ ਰਿਮਾਂਡ ਹਾਸਲ ਹੋ ਗਿਆ ਹੈ।


ਭ੍ਰਿਸ਼ਟਾਚਾਰ ਦੇ ਆਰੋਪਾਂ ਤਹਿਤ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਪੰਜਾਬ ਸਰਕਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਇਸ ਵੇਲੇ ਉਹ ਬੁੜੈਲ ਜੇਲ੍ਹ ਵਿੱਚ ਬੰਦ ਹਨ। ਵਿਚੋਲਾ ਕ੍ਰਿਸ਼ਨੂੰ ਵੀ ਜੇਲ੍ਹ ਵਿੱਚ ਬੰਦ ਹੈ।


ਸੀਬੀਆਈ ਵੱਲੋਂ ਕਿਹਾ ਗਿਆ ਸੀ ਕਿ ਉਸਨੂੰ ਕ੍ਰਿਸ਼ਨੂੰ ਦੇ 100 ਜੀ.ਬੀ ਡਾਟੇ ਦਾ ਪਤਾ ਲੱਗਿਆ ਹੈ ਅਤੇ ਉਸਦੀ ਵਟਸਐਪ ਚੇਟ ਦਾ ਵੀ ਪਤਾ ਲੱਗਾ ਹੈ ਅਤੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਕ੍ਰਿਸ਼ਨੂੰ ਦੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ।


 

Tags:    

Similar News