ਕੈਨੇਡਾ: ਇੰਨ੍ਹਾਂ ਚਾਰ ਕਾਰਨਾਂ ਕਰਕੇ ਟਰੂਡੋ ਨੇ ਦਿੱਤਾ ਅਸਤੀਫ਼ਾ!

Update: 2025-01-06 17:30 GMT

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਸਵੇਰੇ ਰਿਡੋ ਕਾਟੇਜ ਵਿਖੇ ਦਿੱਤੇ ਬਿਆਨ 'ਚ ਲਿਬਰਲ ਪਾਰਟੀ ਆਫ ਕੈਨੇਡਾ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ ਹੈ। ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਉਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ ਲਿਬਰਲ ਨਵੇਂ ਆਗੂ ਦੀ ਨਿਯੁਕਤੀ ਨਹੀਂ ਕਰਦੇ। ਟਰੂਡੋ ਨੇ ਕਿਹਾ ਕਿ ਮੈਂ ਪਾਰਟੀ ਦੇ ਨੇਤਾ ਵਜੋਂ, ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣ ਦਾ ਇਰਾਦਾ ਰੱਖਦਾ ਹਾਂ। ਉਨ੍ਹਾਂ ਕਿਹਾ ਕਿ ਇਹ ਦੇਸ਼ ਅਗਲੀਆਂ ਚੋਣਾਂ 'ਚ ਅਸਲ ਚੋਣ ਦਾ ਹੱਕਦਾਰ ਹੈ ਅਤੇ ਇਹ ਮੇਰੇ ਲਈ ਸਪੱਸ਼ਟ ਹੋ ਗਿਆ ਹੈ ਕਿ ਜੇਕਰ ਮੈਨੂੰ ਅੰਦਰੂਨੀ ਲੜਾਈਆਂ ਲੜਨੀਆਂ ਪੈਣ ਤਾਂ ਮੈਂ ਉਨ੍ਹਾਂ ਚੋਣਾਂ 'ਚ ਸਭ ਤੋਂ ਵਧੀਆ ਵਿਕਲਪ ਨਹੀਂ ਹੋ ਸਕਦਾ। ਜਸਟਿਨ ਟਰੂਡੋ ਨੇ ਸੰਸਦ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ, ਜਿਸ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੇ 24 ਮਾਰਚ ਤੱਕ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫਾ ਦੇਣ ਦੇ ਚਾਰ ਮੁੱਖ ਕਾਰਨ ਹਨ।

ਦੱਸਦਈਏ ਕਿ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਦਸੰਬਰ 'ਚ ਅਸਤੀਫਾ ਦੇਣ ਤੋਂ ਬਾਅਦ ਤੋਂ ਟਰੂਡੋ ਨੂੰ ਵੱਧਦੀ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ। ਉਸ ਤੋਂ ਬਾਅਦ ਹੀ ਟਰੂਡੋ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਵੱਧ ਗਈ ਸੀ। ਲਿਬਰਲ ਪਾਰਟੀ ਦੇ ਹੀ ਕਈ ਐੱਮਪੀ ਵੱਲੋਂ ਟਰੂਡੋ 'ਤੇ ਦਬਾਅ ਪਾਇਆ ਜਾ ਰਿਹਾ ਸੀ। ਦੂਸਰਾ ਪੋਲ ਇਹ ਦਰਸਾਉਂਦੇ ਹਨ ਕਿ ਪਾਰਟੀ ਪੀਅਰ ਪੋਲੀਏਵ ਦੇ ਕੰਜ਼ਰਵੇਟਿਵਾਂ ਤੋਂ ਹਾਰ ਜਾਵੇਗੀ। ਕੰਜ਼ਰਵੇਟਿਵ ਪਾਰਟੀ ਦੇ ਬਹੁਮਤ ਨਾਲ ਜਿੱਤਣ ਦੀ ਉਮੀਦ ਹੈ ਕਿਉਂਕਿ ਕੈਨੇਡੀਅਨ ਹੁਣ ਬਦਲਾਵ ਚਾਹੁੰਦੇ ਹਨ। ਅਗਲੀਆਂ ਸੰਘੀ ਚੋਣਾਂ 20 ਅਕਤੂਬਰ, 2025 ਨੂੰ ਜਾਂ ਇਸ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਹੈ।

ਤੀਸਰਾ ਕਾਰਨ ਐੱਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਲਿਬਰਲਾਂ ਦਾ ਸਾਥ ਛੱਡਣ ਦਾ ਹੈ। ਪਹਿਲਾਂ ਜਗਮੀਤ ਸਿੰਘ ਨੇ ਲਿਬਰਲਾਂ ਨਾਲ ਆਪਣਾ ਗਠਜੋੜ ਤੋੜਿਆ ਅਤੇ ਫਿਰ ਦਸੰਬਰ 'ਚ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣ ਦੀ ਮੰਗ ਕੀਤੀ। ਇਸ ਤੋਂ ਬਾਅਦ ਜਗਮੀਤ ਸਿੰਘ ਨੇ ਕਿਹਾ ਕਿ ਉਹ ਹੁਣ ਜਿਸ ਤਰ੍ਹਾਂ ਹੀ ਸੰਸਦ ਖੁੱਲੇਗੀ ਤਾਂ ਉਸ 'ਚ ਬੇਭਰੋਸਗੀ ਦੇ ਮਤੇ 'ਤੇ ਵੋਟ ਪਾਉਣਗੇ ਅਤੇ ਸਰਕਾਰ ਨੂੰ ਹੇਠਾਂ ਸੁੱਟਣਗੇ। ਚੌਥਾ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 20 ਜਨਵਰੀ ਨੂੰ ਸਹੁੰ ਚੁੱਕਣਗੇ ਅਤੇ ਉਨ੍ਹਾਂ ਵੱਲੋਂ ਕੈਨੇਡਾ ਨੂੰ ਟੈਰਿਫ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮਜ਼ਾਕ ਉਡਾਇਆ ਜਾਂਦਾ ਰਿਹਾ। ਟਰੂਡੋ ਨੂੰ ਹਰ ਵਾਰ ਟਰੰਪ ਵੱਲੋਂ ਗਵਰਨਰ ਕਹਿ ਕੇ ਹੀ ਸੰਬੋਧਨ ਕੀਤਾ ਜਾਂਦਾ ਰਿਹਾ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਟਿੱਪਣੀਆਂ ਕੀਤੀਆਂ ਗਈਆਂ। ਲਿਬਰਲਾਂ ਸਮੇਤ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ 'ਚ ਟਰੂਡੋ ਦੇ ਅਸਤੀਫੇ ਦੀ ਮੰਗ ਵਧ ਗਈ ਸੀ ਜਿਸ ਕਾਰਨ ਜਸਟਿਨ ਟਰੂਡੋ ਨੇ ਇਹ ਫੈਸਲਾ ਲਿਆ।

ਟਰੂਡੋ ਬਿਲਕੁਲ ਮੰਨਦੇ ਹਨ ਕਿ ਇੱਕ ਹੋਰ ਲਿਬਰਲ ਲੀਡਰ ਹੈ ਜੋ ਆਉਣ ਵਾਲੀਆਂ ਫੈਡਰਲ ਚੋਣਾਂ 'ਚ ਪੀਅਰ ਪੋਲੀਏਵ ਦੇ ਕੰਜ਼ਰਵੇਟਿਵਾਂ ਨੂੰ ਹਰਾ ਸਕਦਾ ਹੈ। ਟਰੂਡੋ ਨੇ ਕਿਹਾ ਕਿ ਇਸ ਦੇਸ਼ ਲਈ ਪੀਅਰ ਪੋਲੀਏਵ ਦਾ ਦ੍ਰਿਸ਼ਟੀਕੋਣ ਕੈਨੇਡੀਅਨਾਂ ਲਈ ਸਹੀ ਨਹੀਂ ਹੈ। ਜਲਵਾਯੂ ਤਬਦੀਲੀ ਦੇ ਵਿਰੁੱਧ ਲੜਾਈ ਨੂੰ ਰੋਕਣਾ ਕੋਈ ਅਰਥ ਨਹੀਂ ਰੱਖਦਾ। ਉਨ੍ਹਾਂ ਕਦਰਾਂ-ਕੀਮਤਾਂ, ਤਾਕਤ ਅਤੇ ਵਿਿਭੰਨਤਾ ਤੋਂ ਪਿੱਛੇ ਹਟਣਾ ਜਿਨ੍ਹਾਂ 'ਤੇ ਕੈਨੇਡਾ ਨੇ ਹਮੇਸ਼ਾ ਇਕੱਠੇ ਰਹਿਣ ਲਈ ਕੰਮ ਕੀਤਾ ਹੈ, ਦੇਸ਼ ਲਈ ਸਹੀ ਰਸਤਾ ਨਹੀਂ ਹੈ। ਪੱਤਰਕਾਰਾਂ, ਸੀਬੀਸੀ ਸੰਸਥਾਵਾਂ 'ਤੇ ਹਮਲਾ ਕਰਨਾ, ਇਸ ਸਮੇਂ ਕੈਨੇਡੀਅਨਾਂ ਨੂੰ ਇਸ ਦੀ ਲੋੜ ਨਹੀਂ ਹੈ। ਟਰੂਡੋ ਨੇ ਕਿਹਾ ਕਿ ਸਾਨੂੰ ਭਵਿੱਖ ਬਾਰੇ ਇੱਕ ਅਭਿਲਾਸ਼ੀ, ਆਸ਼ਾਵਾਦੀ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ ਅਤੇ ਪੀਅਰੇ ਪੋਇਲੀਵਰ ਇਸਦੀ ਪੇਸ਼ਕਸ਼ ਨਹੀਂ ਕਰ ਰਿਹਾ ਹੈ।

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ ਦਾ ਬਿਆਨ ਵੀ ਸਾਹਮਣੇ ਆਇਆ ਜਿਸ 'ਚ ਉਨ੍ਹਾਂ ਕਿਹਾ ਕਿ ਕੁਝ ਵੀ ਨਹੀਂ ਬਦਲਿਆ ਹੈ। ਹਰ ਲਿਬਰਲ ਐੱਮਪੀ ਅਤੇ ਲੀਡਰਸ਼ਿਪ ਦੇ ਦਾਅਵੇਦਾਰ ਨੇ 9 ਸਾਲਾਂ ਤੱਕ ਟਰੂਡੋ ਦੀ ਹਰ ਗੱਲ ਦਾ ਸਮਰਥਨ ਕੀਤਾ ਅਤੇ ਹੁਣ ਉਹ ਟਰੂਡੋ ਵਾਂਗ, ਹੋਰ 4 ਸਾਲਾਂ ਤੱਕ ਕੈਨੇਡੀਅਨਾਂ ਨੂੰ ਧੋਖਾ ਦੇਣ ਲਈ ਇੱਕ ਹੋਰ ਲਿਬਰਲ ਚਿਹਰੇ ਦੀ ਅਦਲਾ-ਬਦਲੀ ਕਰਕੇ ਵੋਟਰਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ। ਉੱਧਰ ਹੀ ਐੱਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਜਸਟਿਨ ਟਰੂਡੋ ਦੇ ਲਿਬਰਲਾਂ ਨੇ ਕੈਨੇਡੀਅਨਾਂ ਨੂੰ ਨਿਰਾਸ਼ ਕੀਤਾ। ਲੋਕਾਂ ਨੂੰ ਘਰ ਦੀਆਂ ਕੀਮਤਾਂ 'ਤੇ ਨਿਰਾਸ਼ ਕੀਤਾ, ਸਿਹਤ ਦੇਖ-ਰੇਖ 'ਤੇ ਨਿਰਾਸ਼ ਕੀਤਾ ਪਰ ਜੋ ਲੋਕ ਸਿਹਤ ਦੇਖ-ਰੇਖ 'ਚ ਕੰਜ਼ਰਵੇਟਿਵ ਕਟੌਤੀਆਂ ਦਾ ਵਿਰੋਧ ਕਰਦੇ ਹਨ, ਉਨ੍ਹਾਂ ਸਾਰਿਆਂ ਨੂੰ ਇਸ ਵਾਰ ਕੰਜ਼ਰਵੇਟਿਵਾਂ ਨੂੰ ਰੋਕਣ ਅਤੇ ਕੰਮ ਕਰਨ ਵਾਲੇ ਲੋਕਾਂ ਲਈ ਕੈਨੇਡਾ ਦੀ ਪਹਿਲੀ ਸਰਕਾਰ ਬਣਾਉਣ ਲਈ ਇਕੱਠੇ ਖੜ੍ਹੇ ਹੋਣ ਲਈ ਅਪੀਲ ਕੀਤੀ ਜਾਂਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਲਿਬਰਲ ਦਾ ਅਗਲਾ ਲਿਡਰ ਕੌਣ ਹੋਵੇਗਾ? 

Tags:    

Similar News