ਸ਼ਰਨਾਰਥੀ ਬੱਚੇ ਵਜੋਂ ਰੂਸ ਤੋਂ ਅਮਰੀਕਾ ਆਇਆ ਸੀ ਤੇ ਹੁਣ ਪਿਤਾ ਦੇ ਰੂਪ ਵਿੱਚ ਦੇਸ਼ ਨਿਕਾਲਾ
ਚੋਰੀ ਦੇ ਮਾਮਲੇ ਵਿੱਚ ਸੁਰੋਵਤਸਵ ਦਾ ਸਥਾਈ ਨਿਵਾਸ ਦਾ ਦਰਜਾ ਖਤਮ ਕਰ ਦਿੱਤਾ ਗਿਆ ਸੀ। ਹਾਲਾਂ ਕਿ 2014 ਵਿੱਚ ਉਸ ਦੀ ਰਿਹਾਈ ਉਪਰੰਤ ਉਸ ਦੇ ਵਕੀਲ ਨੇ
ਸ਼ਰਨਾਰਥੀ ਬੱਚੇ ਵਜੋਂ ਰੂਸ ਤੋਂ ਅਮਰੀਕਾ ਆਇਆ ਸੀ ਤੇ ਹੁਣ ਪਿਤਾ ਦੇ ਰੂਪ ਵਿੱਚ ਦੇਸ਼ ਨਿਕਾਲਾ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰੋਮਨ ਸੁਰੋਵਤਸਵ ਸ਼ਰਨਾਰਥੀ ਬੱਚੇ ਵਜੋਂ ਸਾਬਕਾ ਸੋਵੀਅਤ ਯੁਨੀਅਨ ਤੋਂ ਅਮਰੀਕਾ ਆਇਆ ਸੀ ਤੇ ਹੁਣ ਜਦ ਕਿ ਉਹ ਦੋ ਛੋਟੀਆਂ ਬੱਚੀਆਂ ਦਾ ਪਿਤਾ ਬਣ ਚੁੱਕਾ ਹੈ, ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ। ਉਸ ਨੂੰ ਯੁਕਰੇਨ ਵਾਪਿਸ ਭੇਜ ਦਿੱਤਾ ਗਿਆ ਹੈ ਜਿਥੇ ਉਹ ਕਦੀ ਰਿਹਾ ਹੀ ਨਹੀਂ ਕਿਉਂਕਿ ਜਦੋਂ ਸੁਰੋਵਤਸਵ ਅਮਰੀਕਾ ਆਇਆ ਸੀ ਓਦੋਂ ਯੁਕਰੇਨ ਸੋਵੀਅਤ ਯੁਨੀਅਨ ਦਾ ਹਿੱਸਾ ਸੀ।
ਰੂਟੀਨ ਦੀ ਛਾਣਬੀਣ ਦੌਰਾਨ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਸੁਰੋਵਤਸਵ ਨੂੰ ਇਸ ਸਾਲ 1 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ। 3 ਤੇ 5 ਸਾਲ ਦੀਆਂ ਧੀਆਂ ਜਦੋਂ ਆਪਣੀ ਮਾਂ ਸਮਾਨਤਾ ਨੂੰ ਪਾਪਾ ਬਾਰੇ ਪੁੱਛਦੀਆਂ ਹਨ ਤਾਂ ਉਹ ਬੱਚੀਆਂ ਦਾ ਦਿਲ ਰੱਖਣ ਲਈ ਕਹਿ ਦਿੰਦੀ ਹੈ ਕਿ ਉਹ ਕੰਮ 'ਤੇ ਹੈ। 20 ਸਾਲ ਤੋਂ ਵਧ ਸਮਾਂ ਪਹਿਲਾਂ ਇੱਕ ਕਾਰ ਚੋਰੀ ਦੇ ਮਾਮਲੇ ਵਿੱਚ ਸੁਰੋਵਤਸਵ ਦਾ ਸਥਾਈ ਨਿਵਾਸ ਦਾ ਦਰਜਾ ਖਤਮ ਕਰ ਦਿੱਤਾ ਗਿਆ ਸੀ। ਹਾਲਾਂ ਕਿ 2014 ਵਿੱਚ ਉਸ ਦੀ ਰਿਹਾਈ ਉਪਰੰਤ ਉਸ ਦੇ ਵਕੀਲ ਨੇ ਕਾਨੂੰਨੀ ਲੜਾਈ ਰਾਹੀਂ ਉਹ ਮਾਮਲਾ ਖਤਮ ਕਰਵਾ ਦਿੱਤਾ ਸੀ ਤੇ ਹੁਣ ਉਸ ਨੂੰ ਗਰੀਨ ਕਾਰਡ ਮਿਲਣ ਵਾਲਾ ਸੀ ਪਰੰਤੂ ਸੋਮਵਾਰ ਉਸ ਨੂੰ ਯੁਕਰੇਨ ਭੇਜ ਦਿੱਤਾ ਗਿਆ।
ਸਮਾਨਤਾ ਜਿਸ ਦੀਆਂ ਅੱਖਾਂ ਵਿੱਚ ਪ੍ਰਤਖ ਤੌਰ 'ਤੇ ਹੰਝੂ ਨਜਰ ਆ ਰਹੇ ਸਨ,ਨੇ ਕਿਹਾ ਕਿ ਉਸ ਦੀਆਂ ਧੀਆਂ ਛੋਟੀਆਂ ਹਨ ਤੇ ਉਹ ਨਹੀਂ ਸਮਝ ਰਹੀਆਂ ਕਿ ਮਾਮਲਾ ਕੀ ਹੈ। ਉਸ ਨੇ ਕਿਹਾ ਕਿ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਹੁਣ ਮੈਨੂੰ ਇੱਕਲੀ ਨੂੰ ਹੀ ਆਪਣੀਆਂ ਬੇਟੀਆਂ ਨਾਲ ਜਿੰਦਗੀ ਜੀਣੀ ਪਵੇਗੀ।