Breaking : ਘੱਗਰ ਦਰਿਆ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਡੇਰਾਬੱਸੀ ਦੇ ਪਿੰਡਾਂ ਨੂੰ ਅਲਰਟ ਜਾਰੀ

By :  Gill
Update: 2025-08-29 06:04 GMT

ਮੋਹਾਲੀ : ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ. ਨਗਰ ਨੇ ਇੱਕ ਜ਼ਰੂਰੀ ਅਲਰਟ ਜਾਰੀ ਕਰਦਿਆਂ ਦੱਸਿਆ ਹੈ ਕਿ ਸਵੇਰੇ 8:00 ਵਜੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 70,000 ਕਿਊਸਿਕ ਨੂੰ ਪਾਰ ਕਰ ਗਿਆ ਹੈ। ਘੱਗਰ ਦੇ ਕੈਚਮੈਂਟ ਖੇਤਰ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਸੁਖਨਾ ਗੇਟ ਖੋਲ੍ਹਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ।

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਸਿਰਫ਼ ਅਧਿਕਾਰਤ ਸੂਚਨਾਵਾਂ 'ਤੇ ਭਰੋਸਾ ਕਰਨ।

ਪ੍ਰਭਾਵਿਤ ਹੋਣ ਵਾਲੇ ਪਿੰਡ : ਪ੍ਰਸ਼ਾਸਨ ਨੇ ਡੇਰਾਬੱਸੀ ਸਬ-ਡਿਵੀਜ਼ਨ ਦੇ ਘੱਗਰ ਦਰਿਆ ਦੇ ਕੰਢਿਆਂ 'ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਸਲਾਹ ਦਿੱਤੀ ਹੈ।

ਇਹ ਪਿੰਡ ਇਸ ਪ੍ਰਕਾਰ ਹਨ: ਟਿਵਾਣਾ, ਖਜੂਰ ਮੰਡੀ

ਸਾਧਾਂਪੁਰ, ਸਰਸੀਨੀ ,ਆਲਮਗੀਰ, ਡੰਗਢੇਰਾ, ਮੁਬਾਰਿਕਪੁਰ, ਮੀਰਪੁਰ

ਬਾਕਰਪੁਰ

ਐਮਰਜੈਂਸੀ ਲਈ ਸੰਪਰਕ ਨੰਬਰ

ਲੋਕਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ, ਹੇਠਾਂ ਦਿੱਤੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ:

ਡੀ.ਸੀ. ਦਫ਼ਤਰ ਕੰਟਰੋਲ ਰੂਮ: 0172-2219506

ਮੋਬਾਈਲ: 76580-51209

ਉਪ ਮੰਡਲ ਡੇਰਾਬੱਸੀ: 01762-283224


Tags:    

Similar News