Breaking - ਪਾਕਿਸਤਾਨੀ ਫੌਜ ਰਾਤ ਭਰ LOC 'ਤੇ ਗੋਲੀਬਾਰੀ ਕਰਦੀ ਰਹੀ
ਭਾਰਤ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੇ ਬਾਵਜੂਦ ਹਾਲਾਤ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਇਸੇ ਦੌਰਾਨ, ਕਰਾਚੀ ਤੱਟ ਦੇ ਨੇੜੇ ਅਰਬ ਸਾਗਰ 'ਚ ਪਾਕਿਸਤਾਨ ਵੱਲੋਂ ਸੰਭਾਵਿਤ
BSF ਨੇ ਦਿੱਤਾ ਢੁਕਵਾਂ ਜਵਾਬ, ਕਸ਼ਮੀਰ 'ਚ ਵਧੀ ਤਣਾਅ
ਪਹਿਲਗਾਮ ਹਮਲੇ ਤੋਂ ਬਾਅਦ, LOC 'ਤੇ ਵਧੀ ਗਤੀਵਿਧੀ | ਅੱਤਵਾਦੀਆਂ ਨਾਲ ਮੁਕਾਬਲਾ ਜਾਰੀ
ਜੰਮੂ-ਕਸ਼ਮੀਰ, 25 ਅਪ੍ਰੈਲ 2025 — ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਪਾਕਿਸਤਾਨ ਵੱਲੋਂ ਕੰਟਰੋਲ ਰੇਖਾ (LOC) 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਭਾਰਤੀ ਫੌਜ ਨੇ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ। ਸਰਹੱਦ 'ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਹੋਈ, ਜੋ ਕਿ ਰਾਤ ਭਰ ਚੱਲਦੀ ਰਹੀ। ਹਾਲਾਂਕਿ, ਦੋਹਾਂ ਪਾਸਿਆਂ ਵਲੋਂ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।
ਅੱਤਵਾਦੀਆਂ ਨਾਲ ਮੁਕਾਬਲਾ: ਬਾਂਦੀਪੋਰਾ 'ਚ ਤਣਾਅਪੂਰਨ ਹਾਲਾਤ
LOC 'ਤੇ ਗੋਲੀਬਾਰੀ ਦੇ ਨਾਲ ਹੀ, ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਕੁਲਨਾਰ-ਬਾਜੀਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਖਬਰਾਂ ਅਨੁਸਾਰ, ਇਥੇ 2 ਜਾਂ ਵੱਧ ਅੱਤਵਾਦੀ ਫਸੇ ਹੋਏ ਹਨ। ਮੁਕਾਬਲੇ 'ਚ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਲਾਕੇ 'ਚ ਤਲਾਸ਼ੀ ਮੁਹਿੰਮ ਚਲ ਰਹੀ ਹੈ, ਜਿੱਥੇ ਪਿਛਲੇ ਦੋ ਦਿਨਾਂ ਵਿੱਚ 7 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
LOC 'ਤੇ ਤਣਾਅ ਅਤੇ ਪਾਕਿਸਤਾਨ ਦੀ ਤਾਇਨਾਤੀ
ਭਾਰਤ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੇ ਬਾਵਜੂਦ ਹਾਲਾਤ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਇਸੇ ਦੌਰਾਨ, ਕਰਾਚੀ ਤੱਟ ਦੇ ਨੇੜੇ ਅਰਬ ਸਾਗਰ 'ਚ ਪਾਕਿਸਤਾਨ ਵੱਲੋਂ ਸੰਭਾਵਿਤ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ "ਨੋ-ਫਲਾਈ ਜ਼ੋਨ" ਜਾਰੀ ਕੀਤਾ ਗਿਆ ਹੈ।
ਭਾਰਤ ਦੇ ਸੰਭਾਵੀ ਜਵਾਬ ਦੇ ਮੱਦੇਨਜ਼ਰ, ਪਾਕਿਸਤਾਨ ਨੇ LOC 'ਤੇ ਆਪਣੀ ਫੌਜ ਦੀ ਤਾਇਨਾਤੀ ਵਧਾ ਦਿੱਤੀ ਹੈ। 17 ਲੜਾਕੂ ਜਹਾਜ਼ ਅਤੇ 20 ਸਕੁਐਡਰਨ "ਅਲਰਟ ਮੋਡ" 'ਚ ਰੱਖੇ ਗਏ ਹਨ।