ਬਠਿੰਡਾ : ਅੱਜ ਤੜਕੇ ਮੂੰਹ ਹਨੇਰੇ ਬਠਿੰਡਾ ਦੀ ਰਿਫਾਈਨਰੀ ਵਿਚੋ ਇਕ ਮਾਲ ਗੱਡੀ ਜਿਵੇ ਹੀ ਨਿਕਲੀ ਤਾਂ ਉਸ ਵਿਚ ਅੱਗ ਲੱਗ ਗਈ। ਦਰਅਸਲ ਪਹਿਲਾਂ ਤੇਲ ਦੇ ਟੈਂਕਰਾਂ ਵਿਚੋ ਤੇਲ ਲੀਕ ਹੋਇਆ ਅਤੇ ਫਿਰ ਅਚਾਨਕ ਅੱਗ ਲੱਗ ਗਈ। ਰੇਲ ਅੱਗੇ ਅੱਗੇ ਚਲ ਰਹੀ ਸੀ ਅਤੇ ਪਿੱਛੇ ਪਿੱਛੇ ਟਰੈਕ ਉਪਰ ਅੱਗ ਲਗੀ ਹੋਈ ਸੀ। ਯਾਨੀ ਕਿ ਪੂਰਾ ਟਰੈਕ ਅੱਗ ਨਾਲ ਝੁਲਸ ਰਿਹਾ ਸੀ। ਖ਼ਬਰ ਇਹ ਵੀ ਹੈ ਕਿ ਗੱਡੀ ਦੇ ਕੁਝ ਡੱਬਿਆਂ ਨੂੰ ਵੀ ਅੱਗ ਲੱਗ ਗਈ।