ਅੰਮ੍ਰਿਤਸਰ 'ਚ BSF ਹੈੱਡਕੁਆਰਟਰ ਦੇ ਬਾਹਰ ਧਮਾਕਾ ?
ਇਸ ਤੋਂ ਪਹਿਲਾਂ, ਜਨਵਰੀ ਵਿੱਚ ਪੰਜਾਬ ਦੀ ਇੱਕ ਪੁਲਿਸ ਚੌਕੀ ‘ਤੇ ਗ੍ਰਨੇਡ ਹਮਲਾ ਹੋਇਆ ਸੀ। ਹਾਲਾਂਕਿ, ਪੋਸਟ ‘ਤੇ ਜਾਲ ਹੋਣ ਕਰਕੇ ਗ੍ਰਨੇਡ ਇੱਕ ਕਾਰ ‘ਤੇ ਡਿੱਗਿਆ ਅਤੇ ਉੱਥੇ ਹੀ ਫਟ ਗਿਆ।;
ਅੱਤਵਾਦੀ ਨੇ ਲਈ ਜ਼ਿੰਮੇਵਾਰੀ
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਐਸਐਫ ਹੈੱਡਕੁਆਰਟਰ (ਖਾਸਾ ਕੈਂਟ) ਦੇ ਗੇਟ ਨੰਬਰ 3 ਦੇ ਬਾਹਰ ਸ਼ੁੱਕਰਵਾਰ ਰਾਤ 1:30 ਵਜੇ ਇੱਕ ਵੱਡਾ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਧਮਾਕੇ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਫੌਜੀ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ, ਫੌਜ ਧਮਾਕੇ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਰਹੀ ਹੈ।
ਹੈਪੀ ਪਾਸੀਅਨ ਨੇ ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲਈ
ਸੂਤਰਾਂ ਅਨੁਸਾਰ, ਵਿਦੇਸ਼ ‘ਚ ਬੈਠੇ ਅੱਤਵਾਦੀ ਹੈਪੀ ਪਾਸੀਅਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਹੈਪੀ ਪਾਸੀਅਨ ਅਤੇ ਗੋਪੀ ਨਵਾਬ ਸ਼ਹਿਰੀਅਨ ਨੇ ਬੀਐਸਐਫ ਹੈੱਡਕੁਆਰਟਰ ਦੇ ਗੇਟ ਨੰਬਰ 3 ਦੇ ਬਾਹਰ ਹੋਏ ਧਮਾਕੇ ਦੀ ਯੋਜਨਾ ਬਣਾਈ ਸੀ।
ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਪੁਲਿਸ ਥਾਣਿਆਂ ਦੇ ਬਾਹਰ ਧਮਾਕੇ ਹੋ ਚੁੱਕੇ ਹਨ। ਫਿਲਹਾਲ ਪੁਲਿਸ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ, ਪਰ ਅਜੇ ਤੱਕ ਕੋਈ ਢੁੱਕਵਾਂ ਸਬੂਤ ਹੱਥ ਨਹੀਂ ਲੱਗਾ।
ਧਮਾਕੇ ਦਾ ਕਾਰਨ – ਮਨੀਪੁਰ ‘ਚ ਰਾਸ਼ਟਰਪਤੀ ਸ਼ਾਸਨ?
ਹੈਪੀ ਪਾਸੀਅਨ ਨੇ ਆਪਣੇ ਪੋਸਟ ਵਿੱਚ ਲਿਖਿਆ ਕਿ ਇਹ ਧਮਾਕਾ ਭਾਰਤ ਸਰਕਾਰ ਦੁਆਰਾ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੇ ਵਿਰੋਧ ‘ਚ ਕੀਤਾ ਗਿਆ ਹੈ।
ਜਨਵਰੀ ਵਿੱਚ ਹੋਇਆ ਸੀ ਗ੍ਰਨੇਡ ਹਮਲਾ
ਇਸ ਤੋਂ ਪਹਿਲਾਂ, ਜਨਵਰੀ ਵਿੱਚ ਪੰਜਾਬ ਦੀ ਇੱਕ ਪੁਲਿਸ ਚੌਕੀ ‘ਤੇ ਗ੍ਰਨੇਡ ਹਮਲਾ ਹੋਇਆ ਸੀ। ਹਾਲਾਂਕਿ, ਪੋਸਟ ‘ਤੇ ਜਾਲ ਹੋਣ ਕਰਕੇ ਗ੍ਰਨੇਡ ਇੱਕ ਕਾਰ ‘ਤੇ ਡਿੱਗਿਆ ਅਤੇ ਉੱਥੇ ਹੀ ਫਟ ਗਿਆ।
ਇਸ ਹਮਲੇ ਦੀ ਜ਼ਿੰਮੇਵਾਰੀ ਵੀ ਬੱਬਰ ਖਾਲਸਾ ਨਾਲ ਜੁੜੇ ਅੱਤਵਾਦੀ ਅਤੇ ਗੈਂਗਸਟਰ ਹੈਪੀ ਪਾਸੀਅਨ ਨੇ ਲਈ ਸੀ। ਉਸਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਕਿਹਾ ਸੀ ਕਿ ਭਵਿੱਖ ਵਿੱਚ ਵੀ ਅਜਿਹੇ ਧਮਾਕੇ ਹੁੰਦੇ ਰਹਿਣਗੇ।
ਪੁਲਿਸ ਦੇ ਕਦਮ, ਜਾਂਚ ਜ਼ੋਰਾਂ ‘ਤੇ
ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਇੱਕ ਯੋਜਨਾ ਬਦੰਧ ਹਮਲਾ ਸੀ ਜਾਂ ਕੋਈ ਸ਼ਰਾਰਤੀ ਕਾਰਵਾਈ। ਜਿਸ ਕਾਰ ‘ਤੇ ਗ੍ਰਨੇਡ ਫਟਿਆ, ਉਹ ਇੱਕ ਪੁਲਿਸ ਅਧਿਕਾਰੀ ਦੀ ਸੀ, ਜਿਸ ਕਰਕੇ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਨਿੱਜੀ ਵਿਰੋਧ ਸੀ ਜਾਂ ਅੱਤਵਾਦੀ ਹਰਕਤ।
ਹੈਪੀ ਪਾਸੀਅਨ ਨੇ ਲਗਾਏ ਦੋਸ਼
ਹੈਪੀ ਪਾਸੀਅਨ ਨੇ ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਇੱਕ ਹੋਰ ਪੋਸਟ ਅਪਲੋਡ ਕੀਤੀ ਸੀ, ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ ਪੁਲਿਸ ਉਸਦੇ ਪਰਿਵਾਰ ਨੂੰ ਤੰਗ ਕਰ ਰਹੀ ਹੈ।
ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਾਕੇ ਦੇ ਪਿੱਛੇ ਹਕੀਕਤ ਕੀ ਹੈ।