ਬਿਹਾਰ ਦੇ ਵਿੱਚ ਭਾਜਪਾ ਦੀ ਜਿੱਤ ਤੇ ਪੰਜਾਬ ਭਾਜਪਾ ਆਗੂਆਂ ਵੱਲੋਂ ਵੰਡੇ ਲੱਡੂ ਕਰਵਾਇਆ ਗਿਆ ਮੂੰਹ ਮਿੱਠਾ
ਬਿਹਾਰ ਦੇ ਵਿੱਚ ਭਾਜਪਾ ਦੀ ਵੱਡੀ ਜਿੱਤ ਹੋਣ ਤੇ ਅੰਮ੍ਰਿਤਸਰ ਦੇ ਵਿੱਚ ਭਾਜਪਾ ਨੇਤਾਵਾਂ ਵੱਲੋਂ ਖੁਸ਼ੀ ਮਨਾਈ ਗਈ ਇਸ ਮੌਕੇ ਉਹਨਾਂ ਵੱਲੋਂ ਢੋਲ ਵਜਾ ਪਟਾਕੇ ਚਲਾਏ ਤੇ ਭੰਗੜਾ ਪਾਇਆ ਤੇ ਇੱਕ ਦੂਜੇ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਾਇਆ।
ਪਟਨਾ : ਬਿਹਾਰ ਦੇ ਵਿੱਚ ਭਾਜਪਾ ਦੀ ਵੱਡੀ ਜਿੱਤ ਹੋਣ ਤੇ ਅੰਮ੍ਰਿਤਸਰ ਦੇ ਵਿੱਚ ਭਾਜਪਾ ਨੇਤਾਵਾਂ ਵੱਲੋਂ ਖੁਸ਼ੀ ਮਨਾਈ ਗਈ ਇਸ ਮੌਕੇ ਉਹਨਾਂ ਵੱਲੋਂ ਢੋਲ ਵਜਾ ਪਟਾਕੇ ਚਲਾਏ ਤੇ ਭੰਗੜਾ ਪਾਇਆ ਤੇ ਇੱਕ ਦੂਜੇ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਾਇਆ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਨੇਤਾ ਅਕਸ਼ੇ ਸ਼ਰਮਾ ਨੇ ਕਿਹਾ ਕਿ ਇਹ ਜਿੱਤ ਪੂਰੇ ਦੇਸ਼ ਦੀ ਜਿੱਤ ਹੈ ਤੇ ਬਿਹਾਰ ਦੇ ਲੋਕਾਂ ਨੂੰ ਮੈਂ ਅੱਜ ਇਸ ਦਿਨ ਤੇ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਭਾਜਪਾ ਦੇ ਹੱਕ ਵਿੱਚ ਵੋਟਾਂ ਪਾ ਕੇ ਭਾਜਪਾ ਨੂੰ ਵੱਡੀ ਲੀਡ ਤੋਂ ਜਿਤਾਇਆ ਹੈ।
ਉੱਥੇ ਹੀ ਅਕਸ਼ੇ ਸ਼ਰਮਾ ਨੇ ਕਿਹਾ ਕਿ ਬਿਹਾਰ ਤੋਂ ਬਾਅਦ ਹੁਣ ਪੰਜਾਬ ਦੀ ਬਾਰੀ ਹੈ ਤੇ 2027 ਦੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਉੱਥੇ ਹੀ ਤਰਨ ਤਰਨ ਦੀ ਜ਼ਿਮਣੀ ਚੋਣ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਭਾਜਪਾ ਨੇ ਪੰਥਕ ਹਲਕੇ ਦੇ ਵਿੱਚ ਇਨੀਆਂ ਵੋਟਾਂ ਹਾਸਲ ਕੀਤੀਆਂ ਹਨ ਉਹ ਵੀ ਆਪਣੇ ਦਮ ਉੱਤੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੂਰੀ ਬੂਥ ਕੈਪਚਰਿੰਗ ਤੇ ਧੱਕੇਸ਼ਾਹੀ ਕੀਤੀ ਸੀ ਜਿਸ ਦੇ ਚਲਦੇ ਉਹਨਾਂ ਨੇ ਇਹ ਜਿੱਤ ਹਾਸਿਲ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਸਾਨੂੰ ਖੁਸ਼ੀ ਹੈ ਕਿ ਬਿਹਾਰ ਦੇ ਵਿੱਚ ਭਾਜਪਾ ਦੀ ਇੱਕ ਵਾਰ ਫਿਰ ਸਰਕਾਰ ਬਣੀ ਹੈ ਕਿਉਂਕਿ ਉਹਨਾਂ ਨੇ ਭਾਜਪਾ ਦੇ ਕੰਮ ਵੇਖ ਕੇ ਭਾਜਪਾ ਨੂੰ ਵੋਟਾਂ ਪਾਈਆਂ ਹਨ ਤੇ ਹੁਣ ਪੰਜਾਬ ਦੇ ਲੋਕ ਵੀ ਬਦਲਾ ਚਾਹੁੰਦੇ ਹਨ ਤੇ ਇਸ ਵਾਰ 2027 ਦੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ