ਵੱਡੀ ਸਾਜ਼ਸ਼ ਦਾ ਪਰਦਾਫ਼ਾਸ਼, ਵੰਦੇ ਭਾਰਤ Train ਪਲਟਾਉਣ ਦਾ ਮਨਸੂਬਾ

Update: 2024-08-27 04:17 GMT

ਜੈਪੁਰ : ਪਿਛਲੇ ਕੁਝ ਸਮੇਂ 'ਚ ਕਈ ਰੇਲ ਹਾਦਸੇ ਹੋ ਚੁੱਕੇ ਹਨ। ਕੁਝ ਹਾਦਸਿਆਂ ਵਿੱਚ ਸਾਜ਼ਿਸ਼ ਦਾ ਸ਼ੱਕ ਵੀ ਪ੍ਰਗਟਾਇਆ ਗਿਆ ਹੈ। ਕਈ ਵਾਰ ਸ਼ਰਾਰਤਾਂ ਕਰਕੇ ਕੁਝ ਲੋਕ ਪਟੜੀ 'ਤੇ ਪੱਥਰ, ਸਿੱਕੇ ਆਦਿ ਰੱਖ ਦਿੰਦੇ ਹਨ। ਹਾਲਾਂਕਿ ਅਜਿਹਾ ਕਰਨਾ ਬੇਹੱਦ ਖਤਰਨਾਕ ਹੈ।

ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਟਰੈਕ 'ਤੇ ਸੀਮਿੰਟ ਦੀ ਸਲੈਬ ਕਿਸ ਨੇ ਅਤੇ ਕਿਉਂ ਰੱਖੀ ਸੀ। ਕੀ ਰਾਜਸਥਾਨ 'ਚ ਵੰਦੇ ਭਾਰਤ ਟਰੇਨ ਨੂੰ ਪਲਟਾਉਣ ਦੀ ਸਾਜ਼ਿਸ਼ ਰਚੀ ਗਈ ਸੀ? ਇਹ ਸਵਾਲ ਰਾਜਸਥਾਨ ਦੇ ਪਾਲੀ 'ਚ ਅਹਿਮਦਾਬਾਦ-ਚੋਧਪੁਰ ਵੰਦੇ ਭਾਰਤ ਐਕਸਪ੍ਰੈੱਸ ਦੇ ਸੀਮਿੰਟ ਬਲਾਕ ਨਾਲ ਟਕਰਾ ਜਾਣ ਤੋਂ ਬਾਅਦ ਉੱਠਿਆ ਹੈ। ਖੁਸ਼ਕਿਸਮਤੀ ਰਹੀ ਕਿ ਕੋਈ ਹਾਦਸਾ ਨਹੀਂ ਵਾਪਰਿਆ। ਹਾਲਾਂਕਿ ਅਗਲੇ ਦਿਨ ਵੀ ਸੀਮਿੰਟ ਦੇ ਬਲਾਕ ਉਸੇ ਥਾਂ ’ਤੇ ਪਏ ਪਾਏ ਗਏ।

ਉੱਤਰੀ ਪੱਛਮੀ ਰੇਲਵੇ ਦੇ ਸੀਪੀਆਰਓ ਸ਼ਸ਼ੀ ਕਿਰਨ ਨੇ ਦੱਸਿਆ ਕਿ ਇੰਜਣ ਦੇ ਅੱਗੇ ਲੱਗੇ ਕੈਟਲ ਗਾਰਡ ਸੀਮਿੰਟ ਦੇ ਬਲਾਕ ਨਾਲ ਟਕਰਾ ਗਏ। ਟਰੇਨ ਨੂੰ ਕੁਝ ਦੇਰ ਇੱਥੇ ਰੁਕਣਾ ਪਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਏਐਸਆਈ ਸ਼ਿਆਮ ਸਿੰਘ ਨੇ ਦੱਸਿਆ, 'ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਜਵਾਈ ਅਤੇ ਬਿਰੋਲੀਆ ਵਿਚਕਾਰ ਵਾਪਰੀ, ਜੋ ਕਿ ਸੁਮੇਰਪੁਰ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਟਰੈਕ ’ਤੇ ਸੀਮਿੰਟ ਦੇ ਬਲਾਕ ਲਾਏ ਗਏ ਸਨ। ਇਨ੍ਹਾਂ ਦੀ ਵਰਤੋਂ ਫੁੱਟਪਾਥ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦਾ ਆਕਾਰ ਕਾਫ਼ੀ ਵੱਡਾ ਸੀ। ਟੱਕਰ ਤੋਂ ਬਾਅਦ ਟਰੇਨ ਦੇ ਅਗਲੇ ਹਿੱਸੇ 'ਤੇ ਵੱਡਾ ਨਿਸ਼ਾਨ ਦਿਖਾਈ ਦੇ ਰਿਹਾ ਸੀ। ਇਸ ਦਾ ਵਜ਼ਨ ਕਰੀਬ 5 ਕਿਲੋ ਦੱਸਿਆ ਜਾ ਰਿਹਾ ਹੈ।

ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ 24 ਅਗਸਤ ਨੂੰ ਵੀ ਇਸੇ ਥਾਂ 'ਤੇ ਸੀਮਿੰਟ ਦੇ ਦੋ ਵੱਡੇ ਬਲਾਕ ਰੱਖੇ ਗਏ ਸਨ। ਹਾਲਾਂਕਿ, ਦੂਜੇ ਦਿਨ ਦੀ ਸ਼ਾਮ ਨੂੰ, ਰੇਲਗੱਡੀ ਦੇ ਆਉਣ ਤੋਂ ਪਹਿਲਾਂ ਸੀਮਿੰਟ ਦੇ ਬਲਾਕ ਦੇਖੇ ਗਏ ਅਤੇ ਪਟੜੀਆਂ ਤੋਂ ਹਟਾ ਦਿੱਤੇ ਗਏ। ਲਗਾਤਾਰ ਦੋ ਦਿਨ ਇਸ ਤਰ੍ਹਾਂ ਟਰੈਕ 'ਤੇ ਸੀਮਿੰਟ ਦੇ ਬਲਾਕ ਰੱਖਣ ਤੋਂ ਬਾਅਦ ਅਧਿਕਾਰੀਆਂ ਨੇ ਪੂਰੇ ਸੈਕਸ਼ਨ 'ਤੇ ਜਾਂਚ ਤੇਜ਼ ਕਰ ਦਿੱਤੀ ਹੈ। ਟਰੈਕ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ।

Tags:    

Similar News