ਵੋਟਿੰਗ ਤੋਂ ਪਹਿਲਾਂ ਮੁੰਬਈ 'ਚ ਗੱਡੀ 'ਚੋਂ 3 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ

By :  Gill
Update: 2024-11-09 03:50 GMT

ਮਹਾਰਾਸ਼ਟਰ : ਮੁੰਬਈ ਦੇ ਪਾਲਘਰ 'ਚ ਇਕ ਵਾਹਨ 'ਚੋਂ 3 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਕਦੀ ਬਰਾਮਦ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਵਾਡਾ ਥਾਣੇ ਦੇ ਇੰਸਪੈਕਟਰ ਅਨੁਸਾਰ ਵਾਡਾ ਪਾਲੀ ਰੋਡ 'ਤੇ ਇਕ ਕਾਰ ਵਿਕਰਮਗੜ੍ਹ ਵੱਲ ਜਾ ਰਹੀ ਸੀ ਤਾਂ ਵਾਡਾ ਪੁਲਸ ਨੂੰ ਸ਼ੱਕ ਹੋਇਆ।

ਕਾਰ ਚਾਲਕ ਤੋਂ ਪੁੱਛਗਿੱਛ ਕਰਕੇ ਕਾਰ ਨੂੰ ਵਾਡਾ ਥਾਣੇ ਲਿਆਂਦਾ ਗਿਆ। ਇੱਥੇ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਸ ਕਾਰ 'ਚ ਕਰੀਬ 3 ਕਰੋੜ 70 ਲੱਖ ਰੁਪਏ ਦੀ ਰਕਮ ਸੀ। ਕਾਰ ਨੰਬਰ MH43CE4051 ਸ਼ੁਕਿਉਰਿਟੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਹੈ, ਜੋ ਕਿ ਚਿੰਚਪਾੜਾ ਡਿਧੇ ਰੋਡ ਐਰੋਲੀ ਤੋਂ ਵਿਕਰਮਗੜ੍ਹ ਨੂੰ ਜਾ ਰਹੀ ਸੀ।

Tags:    

Similar News