ਬੰਗਲੌਰ ਅਸਾਮ ਕਾਮਾਖਿਆ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ
ਈਸਟ ਕੋਸਟ ਰੇਲਵੇ ਦੇ ਸੀਪੀਆਰਓ ਅਸ਼ੋਕ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸਵੇਰੇ 11:54 ਵਜੇ ਵਾਪਰਿਆ, ਜਦੋਂ ਬੰਗਲੌਰ ਤੋਂ ਗੁਹਾਟੀ ਜਾ ਰਹੀ
ਯਾਤਰੀਆਂ ਵਿੱਚ ਦਹਿਸ਼ਤ
ਓਡੀਸ਼ਾ ਦੇ ਕੇਦਰਾਪਾੜਾ ਵਿਖੇ ਬੰਗਲੌਰ-ਅਸਾਮ ਕਾਮਾਖਿਆ ਐਕਸਪ੍ਰੈਸ ਪਟੜੀ ਤੋਂ ਉਤਰ ਗਈ, ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਰੇਲਗੱਡੀ ਦੇ 11 ਏਸੀ ਡੱਬੇ ਪਟੜੀ ਤੋਂ ਉਤਰ ਗਏ ਅਤੇ ਕੁਝ ਪਲਟ ਵੀ ਗਏ। ਇਹ ਹਾਦਸਾ ਮੰਗੁਲੀ ਪੈਸੇਂਜਰ ਹਾਲਟ ਨੇੜੇ ਵਾਪਰਿਆ। ਜਿਵੇਂ ਹੀ ਟ੍ਰੇਨ ਰੁਕੀ, ਯਾਤਰੀ ਘਬਰਾਹਟ ਵਿੱਚ ਬਾਹਰ ਨਿਕਲੇ।
ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ
ਐਨਡੀਆਰਐਫ, ਪੁਲਿਸ ਅਤੇ ਮੈਡੀਕਲ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ। ਰੇਲਵੇ ਦੇ ਅਧਿਕਾਰੀਆਂ ਮੁਤਾਬਕ, ਹਾਲਾਂਕਿ ਰੇਲਗੱਡੀ ਬਹੁਤ ਵੱਡੇ ਹਾਦਸੇ ਦਾ ਸ਼ਿਕਾਰ ਹੋਈ, ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ।
ਹਾਦਸੇ ਦੀ ਪੁਸ਼ਟੀ ਅਤੇ ਜਾਂਚ ਜਾਰੀ
ਈਸਟ ਕੋਸਟ ਰੇਲਵੇ ਦੇ ਸੀਪੀਆਰਓ ਅਸ਼ੋਕ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸਵੇਰੇ 11:54 ਵਜੇ ਵਾਪਰਿਆ, ਜਦੋਂ ਬੰਗਲੌਰ ਤੋਂ ਗੁਹਾਟੀ ਜਾ ਰਹੀ SMVT ਬੰਗਲੌਰ-ਕਾਮਾਖਿਆ ਏਸੀ ਸੁਪਰਫਾਸਟ ਐਕਸਪ੍ਰੈਸ (12551) ਪਟੜੀ ਤੋਂ ਉਤਰ ਗਈ।
ਹੈਲਪਲਾਈਨ ਨੰਬਰ ਜਾਰੀ
ਕਾਮਾਖਿਆ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਕਾਰਨ ਕੁਝ ਰੇਲਗੱਡੀਆਂ ਨੂੰ ਡਾਇਵਰਟ ਕੀਤਾ ਗਿਆ। ਰੇਲਵੇ ਨੇ ਸਹਾਇਤਾ ਲਈ ਹੈਲਪਲਾਈਨ ਨੰਬਰ 8455885999, 7205149591, 9437443469 ਜਾਰੀ ਕੀਤੇ ਹਨ।
ਇਹ ਹਾਦਸਾ ਕਿਸ ਕਾਰਨ ਵਾਪਰਿਆ, ਇਹ ਦੀ ਜਾਂਚ ਜਾਰੀ ਹੈ।