ਅਵੱਲ ਤਕਨਾਲੋਜੀ ਕੈਨੇਡਾ ਵੱਲੋਂ ਸਿਕ ਕਿਡਸ ਹਸਪਤਾਲ ਨੂੰ $1,01,770 ਦਾ ਚੈੱਕ ਕੀਤਾ ਗਿਆ ਭੇਟ
ਅਵੱਲ ਤਕਨਾਲੋਜੀ ਵੱਲੋਂ ਆਯੋਜਿਤ 21ਵੀਂ ਕ੍ਰਿਸਮਸ ਪਾਰਟੀ 'ਤੇ ਲੱਗੀਆਂ ਲਹਿਰਾਂ ਬਹਿਰਾਂ, ਪੰਜਾਬੀ ਤੇ ਹੋਰ ਭਾਈਚਾਰਿਆਂ ਦੇ ਗੱਭਰੂ ਅਤੇ ਮੁਟਿਆਰਾਂ ਨੇ ਪੇਸ਼ ਕੀਤੀਆਂ ਰੰਗਾਰੰਗ ਪੇਸ਼ਕਾਰੀਆਂ
ਬਰੈਂਪਟਨ 'ਚ ਸਥਿਤ ਅਵੱਲ ਟੈਕਨਾਲੋਜੀ ਸੋਲਿਊਸ਼ਨ, ਟ੍ਰਾਂਸਪੋਰਟ ਇੰਡਸਟ੍ਰੀ 'ਚ ਪ੍ਰਭਾਵਸ਼ਾਲੀ ਅਤੇ ਸਮਾਂ ਬਚਾਉਣ ਲਈ ਹੱਲ ਦੇਣ ਦੇ ਲਈ ਜਾਣਿਆ-ਪਛਾਣਿਆ ਨਾਮ ਹੈ, ਜਿਸ ਦੇ ਸੰਸਥਾਪਕ ਤੇ ਸੀਈਓ ਦਾਰਾ ਨਾਗਰਾ ਹਨ। ਅਵੱਲ ਟੈਕਨਾਲੋਜੀ ਸੋਲਿਊਸ਼ਨ ਵੱਲੋਂ ਹਰ ਸਾਲ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ ਜਾਂਦਾ ਹੈ। ਸਾਲ 2025 ਲਈ ਕ੍ਰਿਸਮਸ ਪਾਰਟੀ ਚਾਂਦਨੀ ਬੈਨਕਿਊਟ ਹਾਲ 'ਚ ਰੱਖੀ ਗਈ। ਇਹ ਅਵੱਲ ਕੰਪਨੀ ਦੀ 22ਵੀਂ ਕ੍ਰਿਸਮਸ ਪਾਰਟੀ ਸੀ। ਅਵੱਲ ਟੈਕਨਾਲੋਜੀ ਸੋਲਿਊਸ਼ਨ ਦੇ ਮਾਲਕ ਦਾਰਾ ਨਾਗਰਾ ਵੱਲੋਂ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਬਹੁਤ ਹੀ ਵਧੀਆ ਤਰ੍ਹਾਂ ਨਾਲ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦੌਰਾਨ ਪਹੁੰਚੇ ਮਹਿਮਾਨਾਂ ਨੇ ਖੂਬ ਮਨੋਰੰਜਨ ਕੀਤਾ ਅਤੇ ਡਾਂਸ ਵੀ ਕੀਤਾ। ਪਾਰਟੀ 'ਚ ਕਈ ਤਰ੍ਹਾਂ ਦੀਆਂ ਰੰਗਾਰੰਗ ਪ੍ਰਫੋਰਮੈਂਸਿਸ ਵੀ ਪੇਸ਼ ਕੀਤੀਆਂ ਗਈਆਂ। ਵੱਖ-ਵੱਖ ਭਾਈਚਾਰਿਆਂ ਦੇ ਲੋਕ ਨਾਚ ਪੇਸ਼ ਕੀਤੇ ਗਏ ਜਿੰਨ੍ਹਾਂ 'ਚ ਗਿੱਧਾ ਅਤੇ ਭੰਗੜਾ ਵੀ ਸ਼ਾਮਿਲ ਸੀ। ਪਾਰਟੀ 'ਚ ਵੱਖੋ-ਵੱਖਰੇ ਭਾਈਚਾਰਿਆਂ ਦੇ ਲੋਕ ਸ਼ਾਮਲ ਸਨ। ਗੋਰਿਆਂ ਵੱਲੋਂ ਬਹੁਤ ਸੋਹਣੀਆਂ-ਸੋਹਣੀਆਂ ਪ੍ਰਫੋਰਮੈਂਸਿਸ ਪੇਸ਼ ਕੀਤੀਆਂ ਗਈਆਂ। ਕੁੱਝ ਯੰਤਰਾਂ ਦਾ ਵੀ ਇਸਤੇਮਾਲ ਕੀਤਾ ਗਿਆ। ਕਈ ਗਰੁੱਪ ਪ੍ਰਫੋਰਮੈਂਸਿਸ ਸਨ ਅਤੇ ਕਈ ਸੋਲੋ ਸਨ। ਵੱਖੋ-ਵੱਖਰੇ ਪਹਿਰਾਵਿਆ 'ਚ ਪੇਸ਼ਕਾਰੀ ਕੀਤੀ ਗਈ। ਬਿਲਕੁਲ ਹੀ ਨਰਮ ਸੰਗੀਤ ਚੱਲ ਰਿਹਾ ਸੀ। ਕੁੱਝ ਗਰੁੱਪਾਂ ਵਲੋਂ ਪੰਜਾਬੀ ਮਿਊਜ਼ਿਕ ਉੱਪਰ ਵੀ ਆਪਣਾ ਲੋਕ ਨਾਚ ਪੇਸ਼ ਕੀਤਾ ਗਿਆ। ਅਖੀਰ 'ਚ ਪੰਜਾਬਣ ਮੁਟਿਆਰਾਂ ਵੱਲੋਂ ਵੀ ਖਾਸ ਪ੍ਰਫੋਰਮੈਂਸ ਪੇਸ਼ ਕੀਤੀ ਗਈ। ਮੁਟਿਆਰਾਂ ਸੋਹਣੇ-ਸੋਹਣੇ ਸੂਟ ਪਾ ਕੇ, ਗਹਿਣੇ ਪਾ ਕੇ ਸਟੇਜ਼ 'ਤੇ ਪੂਰੇ ਜੋਸ਼ ਨਾਲ ਆਈਆਂ। ਪੰਜਾਬੀ ਬੋਲੀਆਂ ਉੱਪਰ ਉਨ੍ਹਾਂ ਵੱਲੋਂ ਗਿੱਧਾ ਪਾਇਆ ਗਿਆ।
ਇਸ ਦੌਰਾਨ ਸੈਂਟਾ ਕਲੌਸ ਫੋਟੋ ਬੂਥ ਵੀ ਬਣਾਇਆ ਗਿਆ ਸੀ। ਛੋਟੇ ਬੱਚਿਆਂ ਨੂੰ ਤੋਹਫੇ ਵੀ ਦਿੱਤੇ ਗਏ। ਦੱਸਦਈਏ ਕਿ ਅਵੱਲ ਟੈਕਨਾਲੋਜੀ ਸੋਲਿਊਸ਼ਨ ਦੀ 2003 'ਚ ਬੈਰੀ ਤੋਂ ਸ਼ੁਰੂਆਤ ਕੀਤੀ ਗਈ ਸੀ। ਅਵੱਲ ਕੰਪਨੀ ਵੱਲੋਂ ਹਰ ਸਾਲ ਟਰੱਕਿੰਗ ਇੰਡਸਟ੍ਰੀ ਨੂੰ ਹੋਰ ਸੁਖਾਲਾ ਬਣਾਉਣ ਲਈ ਅਨੇਕਾਂ ਯਤਨ ਕੀਤੇ ਜਾਂਦੇ ਹਨ, ਜਿਸ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਜਾਂਦੀ ਹੈ। ਇੰਨ੍ਹਾਂ ਹੀ ਨਹੀਂ ਅਵੱਲ ਟੈਕਨਾਲੋਜੀ ਸੋਲਿਊਸ਼ਨ ਦੇ ਮਾਲਕ ਦਾਰਾ ਨਾਗਰਾ ਵੱਲੋਂ ਸਮਾਜ ਦੀ ਸੇਵਾ ਲਈ ਵੀ ਕਈ ਚੰਗੇ ਯਤਨ ਕੀਤੇ ਜਾਂਦੇ ਹਨ। ਪਾਰਟੀ ਦੌਰਾਨ ਹੀ ਦਾਰਾ ਨਾਗਰਾ ਵੱਲੋਂ ਸਿੱਕ ਕਿਡਸ ਹਸਪਤਾਲ ਨੂੰ $1,01,770 ਦਾ ਚੈੱਕ ਭੇਟ ਕੀਤਾ ਗਿਆ ਤਾਂ ਜੋ ਬਿਮਾਰ ਬੱਚਿਆਂ ਦੀ ਮਦਦ ਹੋਵੇ ਅਤੇ ਉਨ੍ਹਾਂ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ। ਕੰਪਨੀ ਦੇ ਮਾਲਕ ਦਾਰਾ ਨਾਗਰਾ ਨੇ ਇਸ ਮੌਕੇ 'ਤੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਪਿਆਰ ਨਾਲ ਹੀ ਉਹ ਅੱਜ ਇਸ ਮੁਕਾਮ ਤੱਕ ਪਹੁੰਚ ਸਕੇ ਹਨ। ਇਸ ਖਾਸ ਮੌਕੇ 'ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ਟ੍ਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ, ਐੱਮਪੀਪੀ ਹਰਦੀਪ ਗਰੇਵਾਲ, ਐੱਮਪੀਪੀ ਅਮਰਜੋਤ ਸੰਧੂ, ਬਰੈਂਪਟਨ ਸਾਊਥ ਤੋਂ ਮੈਂਬਰ ਆਫ ਪਾਰਲੀਮੈਂਟ ਸੋਨੀਆ ਸਿੱਧੂ, ਬਰੈਂਪਟਨ ਸੈਂਟਰ ਤੋਂ ਐੱਮਪੀ ਅਮਨਦੀਪ ਸੋਢੀ, ਬਰੈਂਪਟਨ ਵੈਸਟ ਤੋਂ ਐੱਮਪੀ ਅਮਰਜੀਤ ਗਿੱਲ ਅਤੇ ਬੋਬ ਦੋਸਾਂਝ ਵੀ ਪਹੁੰਚੇ, ਜਿੰਨ੍ਹਾਂ ਵੱਲੋਂ ਸਾਰਿਆਂ ਨੂੰ ਕ੍ਰਿਸਮਸ ਅਤੇ ਨਿਊ ਯੀਅਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਕੰਪਨੀ ਵੱਲੋਂ "ਬੈਸਟ ਸੇਲਜ਼ਪਰਸਨ ਆਫ ਦ ਈਅਰ" ਐਵਾਰਡ, "10 ਸਾਲਾਂ ਲਈ ਸਰਵਿਸ ਐਵਾਰਡ" ਅਤੇ "15 ਸਾਲਾਂ ਲਈ ਸਰਵਿਸ ਐਵਾਰਡ" ਵੀ ਦਿੱਤੇ ਗਏ, ਜਿੰਨ੍ਹਾਂ ਨੂੰ ਮੰਤਰੀ ਸਾਹਿਬਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਮੇਅਰ ਪੈਟਰਿਕ ਬਰਾਊਨ ਅਤੇ ਹੋਰ ਮੰਤਰੀ ਸਾਹਿਬਾਨਾਂ ਨੇ ਅਵੱਲ ਕੰਪਨੀ ਅਤੇ ਦਾਰਾ ਨਾਗਰਾ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਦੀ ਆਰਥਿਕਤਾ 'ਚ ਕਾਫੀ ਵਾਧਾ ਕੀਤਾ ਹੈ ਅਤੇ ਇੰਨ੍ਹਾਂ ਵੱਲੋਂ ਸਮਾਜ ਦੀ ਸੇਵਾ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ।