ਮੁੰਬਈ : ਮੁੰਬਈ ਦੇ ਧਾਰਾਵੀ 'ਚ ਗੈਰ-ਕਾਨੂੰਨੀ ਮਸਜਿਦ ਨੂੰ ਢਾਹੁਣ ਗਈ BMC ਦੀ ਟੀਮ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਬੀਐਮਸੀ ਦੀਆਂ ਮਸ਼ੀਨਾਂ ਦੀ ਵੀ ਭੰਨਤੋੜ ਕੀਤੀ। ਮਸਜਿਦ ਢਾਹੇ ਜਾਣ ਦੀ ਖ਼ਬਰ ਸੁਣਦਿਆਂ ਹੀ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਆ ਗਏ ਅਤੇ ਰੋਸ ਪ੍ਰਦਰਸ਼ਨ ਕੀਤਾ | ਫਿਲਹਾਲ ਭਾਰੀ ਪੁਲਸ ਫੋਰਸ ਮੌਕੇ 'ਤੇ ਮੌਜੂਦ ਹੈ ਅਤੇ ਸਥਿਤੀ 'ਤੇ ਕਾਬੂ ਪਾਇਆ ਜਾ ਰਿਹਾ ਹੈ।