ਸ਼ਿਕਾਗੋ ਦੇ ਪੈਟਰੋਲ ਪੰਪ 'ਤੇ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ
ਉਹ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਨੇੜੇ ਉਨ੍ਹਾਂ ਦੀ ਰਿਹਾਇਸ਼ ’ਤੇ ਪੀੜਤ ਦੇ ਮਾਪਿਆਂ ਨੂੰ ਮਿਲੇ। ਮਾਪਿਆਂ ਨੇ ਖੁਲਾਸਾ ਕੀਤਾ ਕਿ ਜਦੋਂ ਸਾਈਂ ਤੇਜਾ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਤਾਂ;
ਸ਼ਿਕਾਗੋ : ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਪੈਟਰੋਲ ਪੰਪ ਉੱਤੇ ਹਥਿਆਰਬੰਦ ਵਿਅਕਤੀਆਂ ਨੇ ਤੇਲੰਗਾਨਾ ਦੇ ਇੱਕ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬੀਆਰਐਸ ਆਗੂ ਮਧੂਸੂਦਨ ਠੱਠਾ ਅਨੁਸਾਰ ਪੀੜਤ ਦੀ ਪਛਾਣ 22 ਸਾਲਾ ਸਾਈ ਤੇਜਾ ਨੁਕਾਰਪੂ ਵਜੋਂ ਹੋਈ ਹੈ, ਜੋ ਕਿ ਇੱਕ ਵਿਦਿਆਰਥੀ ਸੀ ਅਤੇ ਪੈਟਰੋਲ ਪੰਪ 'ਤੇ ਪਾਰਟ ਟਾਈਮ ਕੰਮ ਕਰਦਾ ਸੀ।
ਸ੍ਰੀ ਠੱਠਾ ਨੇ ਦੱਸਿਆ ਕਿ ਉਹ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਨੇੜੇ ਉਨ੍ਹਾਂ ਦੀ ਰਿਹਾਇਸ਼ ’ਤੇ ਪੀੜਤ ਦੇ ਮਾਪਿਆਂ ਨੂੰ ਮਿਲੇ। ਮਾਪਿਆਂ ਨੇ ਖੁਲਾਸਾ ਕੀਤਾ ਕਿ ਜਦੋਂ ਸਾਈਂ ਤੇਜਾ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਤਾਂ ਉਹ ਡਿਊਟੀ 'ਤੇ ਨਹੀਂ ਸੀ, ਸਗੋਂ ਇੱਕ ਦੋਸਤ ਦੀ ਮਦਦ ਕਰ ਰਿਹਾ ਸੀ ਜਿਸ ਨੇ ਉਸ ਨੂੰ ਉੱਥੇ ਰਹਿਣ ਲਈ ਬੇਨਤੀ ਕੀਤੀ ਸੀ।
ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ "ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।" ਇਸ ਨੇ ਕਿਹਾ ਹੈ ਕਿ ਉਹ ਪੀੜਤ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕਰੇਗਾ।
ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ, "ਭਾਰਤੀ ਵਿਦਿਆਰਥੀ ਨੁਕਾਰਪੂ ਸਾਈਂ ਤੇਜਾ ਦੀ ਹੱਤਿਆ ਤੋਂ ਅਸੀਂ ਸਦਮੇ ਵਿੱਚ ਹਾਂ ਅਤੇ ਡੂੰਘੇ ਦੁਖੀ ਹਾਂ। ਅਸੀਂ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕਰਦੇ ਹਾਂ। ਕੌਂਸਲੇਟ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਨੂੰ ਹਰ ਸੰਭਵ ਮਦਦ ਦੇਵੇਗਾ।"
We are shocked and deeply sad at the murder of Indian Student Nukarapu Sai Teja. We demand immediate action against the culprits. Consulate will extend all possible help to the family and friends of the victim @IndianEmbassyUS @MEAIndia
— India in Chicago (@IndiainChicago) November 30, 2024
ਰਿਪੋਰਟਾਂ ਦੇ ਅਨੁਸਾਰ, ਸਾਈਂ ਤੇਜਾ ਨੇ ਆਪਣੀ ਗ੍ਰੈਜੂਏਸ਼ਨ ਭਾਰਤ ਵਿੱਚ ਪੂਰੀ ਕੀਤੀ ਅਤੇ ਐਮਬੀਏ ਕਰਨ ਲਈ ਸੰਯੁਕਤ ਰਾਜ ਅਮਰੀਕਾ ਗਿਆ ਸੀ। ਉਹ ਅਮਰੀਕਾ 'ਚ ਰਹਿਣ ਲਈ ਪੈਟਰੋਲ ਪੰਪ 'ਤੇ ਪਾਰਟ ਟਾਈਮਰ ਵਜੋਂ ਕੰਮ ਕਰ ਰਿਹਾ ਸੀ।
ਸ੍ਰੀ ਠੱਠਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਕੇਸ ਵਿੱਚ ਮਦਦ ਲਈ ਤੇਲਗੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ (TANA) ਦੇ ਮੈਂਬਰਾਂ ਨਾਲ ਵੀ ਗੱਲ ਕੀਤੀ ਹੈ।