ਅੰਮ੍ਰਿਤਸਰ ਪੁਲਿਸ ਨੇ ਦੋ ਅੱਤਵਾਦੀਆਂ ਨੂੰ 2.5 ਕਿੱਲੋ ਵਜ਼ਨੀ ਬੰਬ ਨਾਲ ਕੀਤਾ ਗ੍ਰਿਫਤਾਰ, ਵੱਡੀ ਸਫ਼ਲਤਾ ਲੱਗੀ ਹੱਥ
ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਉੱਤੋਂ ਦੋ ਭਰਾਵਾਂ ਨੂੰ 2.5 ਕਿਲੋਗ੍ਰਾਮ ਦੇ ਵਜ਼ਨ ਵਾਲਾ ਆਈਈਡੀ ਬਰਾਮਦ ਕੀਤਾ ਹੈ। ਇਹ ਕਾਰਵਾਈ ਖੁਫੀਆਂ ਏਜੰਸੀਆਂ ਦੀ ਚਿਤਾਵਨੀ ਤੋਂ ਬਾਅਦ ਕੀਤੀ ਗਈ ਹੈ। ਹਾਲ ਹੀ ਵਿੱਚ ਪਿਛਲੀਂ ਦਿਨੀ ਦਿੱਲੀ ਦੇ ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਤੇਜ ਕਰ ਦਿੱਤੀ ਸੀ।
ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਉੱਤੋਂ ਦੋ ਭਰਾਵਾਂ ਨੂੰ 2.5 ਕਿਲੋਗ੍ਰਾਮ ਦੇ ਵਜ਼ਨ ਵਾਲਾ ਆਈਈਡੀ ਬਰਾਮਦ ਕੀਤਾ ਹੈ। ਇਹ ਕਾਰਵਾਈ ਖੁਫੀਆਂ ਏਜੰਸੀਆਂ ਦੀ ਚਿਤਾਵਨੀ ਤੋਂ ਬਾਅਦ ਕੀਤੀ ਗਈ ਹੈ। ਹਾਲ ਹੀ ਵਿੱਚ ਪਿਛਲੀਂ ਦਿਨੀ ਦਿੱਲੀ ਦੇ ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਤੇਜ ਕਰ ਦਿੱਤੀ ਸੀ।
ਦੋਵੇਂ ਮੁਲਜ਼ਮ ਯੁਵਰਾਜ ਤੇ ਆਕਾਸ਼ਦੀਪ ਭਰਾ ਹਨ। ਇਹਨਾਂ ਦੀ ਗ੍ਰਿਫਤਾਰੀ ਅੰਮ੍ਰਿਤਸਰ ਦੇ ਰਾਮਦਾਸ, ਅਜਨਾਲਾ ਤੇ ਘਰਿੰਡਾ ਇਲਾਕਿਆ ਵਿੱਚ ਕੀਤੀ ਗਈ ਨਾਕਾਬੰਦੀ ਦੌਰਾਨ ਕੀਤੀ ਗਈ। ਆਈਈਡੀ ਲੈਣ ਲਈ ਆਪਣੇ ਮੋਟਰਸਾਈਕਲਾਂ ’ਤੇ ਜਾ ਰਹੇ ਸਨ।
ਪਰ ਉਹ ਧੁੰਦ ਵਿੱਚ ਫਸ ਗਏ ਪੁਲਿਸ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਪਿੱਛਾ ਕੀਤਾ ਤੇ ਉਹ ਫੜੇ ਗਏ। ਪੁਲਿਸ ਮਾਡਿਊਲ ਦੇ ਬਾਕੀ ਮੈਂਬਰਾਂ ਦੀ ਭਾਲ ਕਰ ਰਹੀ ਹੈ।
ਤਲਾਸ਼ੀ ਦੌਰਾਨ, ਉਨ੍ਹਾਂ ਦੇ ਬੈਗਾਂ ਵਿੱਚੋਂ ਇੱਕ ਆਈਈਡੀ ਬਰਾਮਦ ਹੋਇਆ। ਦੋਵਾਂ ਮੁਲਜ਼ਮਾਂ ਤੋਂ ਇਸ ਸਮੇਂ ਪੁੱਛਗਿੱਛ ਕੀਤੀ ਜਾ ਰਹੀ ਹੈ, ਅਤੇ ਪੁਲਿਸ ਇਸ ਮਾਡਿਊਲ ਦੇ ਹੋਰ ਮੈਂਬਰਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।