ਅੰਮ੍ਰਿਤਸਰ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ: ਸਾਬਕਾ ਕਮਾਡੋਂ ਸਮੇਤ ਤਿੰਨ ਅੱਤਵਾਦੀਆਂ ਨੂੰ ਕੀਤਾ ਗਿਆ ਗ੍ਰਿਫਤਾਰ, ਹੈਂਡ ਗ੍ਰਨੇਡ ਕੀਤੇ ਬਰਾਮਦ, ਦੁਸਹਿਰੇ ਵਾਲੇ ਦਿਨ ਕਰਨਾ ਸੀ ਬਲਾਸਟ

ਖੁਫਿਆ ਇਨਪੁਟ ਦੇ ਆਧਾਰ ਉੱਤੇ ਪੰਜਾਬ ਪੁਲਿਸ ਅਤੇ ਬੀਐਸਐੱਫ ਦੀ ਸੰਯੁਕਤ ਟੀਮਾਂ ਨੇ ਅੰਮ੍ਰਿਤਸਰ ਜ਼ਿਲੇ ਦੇ ਸੀਮਾਵਰਤੀ ਇਲਾਕੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਅਤੇ ਤਿੰਨ ਅੱਤਵਾਦੀਆ ਨੂੰ ਫੜਿਆ ਹੈ।

Update: 2025-10-03 06:25 GMT

ਅੰਮ੍ਰਿਤਸਰ (ਗੁਰਪਿਆਰ ਸਿੰਘ): ਖੁਫਿਆ ਇਨਪੁਟ ਦੇ ਆਧਾਰ ਉੱਤੇ ਪੰਜਾਬ ਪੁਲਿਸ ਅਤੇ ਬੀਐਸਐੱਫ ਦੀ ਸੰਯੁਕਤ ਟੀਮਾਂ ਨੇ ਅੰਮ੍ਰਿਤਸਰ ਜ਼ਿਲੇ ਦੇ ਸੀਮਾਵਰਤੀ ਇਲਾਕੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਅਤੇ ਤਿੰਨ ਅੱਤਵਾਦੀਆ ਨੂੰ ਫੜਿਆ ਹੈ।

ਇਹਨਾਂ ਅੱਤਵਾਦੀਆਂ ਦਾ ਮਕਸਦ ਦੁਸਹਿਰੇ ਵਾਲੇ ਦਿਨ ਰਾਤ ਨੰ ਪੰਜਾਬ ਵਿੱਚ ਦਹਿਸ਼ਤ ਫੈਲਾਉਣਾਂ ਸੀ। ਪਰ ਇਹਨਾਂ ਨੰ ਪੰਜਾਬ ਪੁਲਿਸ ਅਤੇ ਬੀਐਸਐਫ ਦੀਆਂ ਟੀਮਾਂ ਨੇ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਆਰੋਪੀਆਂ ਤੋਂ ਕਬਜ਼ੇ ਵਿੱਚ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਸ਼ੁਰਆਤੀ ਜਾਂਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਆਰੋਪੀ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐਸਆਈ ਦੇ ਸਪੰਰਕ ਵਿੱਚ ਸਨ ਅਤੇ ਇਹਨਾਂ ਆਰੋਪੀਆਂ ਨੂੰ ਸੀਮਾਂ ਪਾਰ ਤੋ ਡਰੋਨ ਦੇ ਨਾਲ ਹੈਂਡ ਗ੍ਰਨੇਡ ਭੇਜੇ ਗਏ ਸਨ।

ਫੜੇ ਗਏ ਇਹਨਾਂ ਆਤੰਕੀਆਂ ਵਿੱਚ ਧਰਮਿੰਦਰ ਨਾਮ ਦਾ ਵਿਅਕਤੀ ਭਾਰਤੀ ਫੌਜ ਵਿੱਚ ਸਾਬਕਾ ਕਮਾਂਡੋ ਵੀ ਸ਼ਾਮਲ ਸੀ। ਪੁਲਿਸ ਨੇ ਦੱਸਿਆ ਕਿ ਆਈਐਸਆਈ ਦੇ ਦੁਆਰਾ ਪੰਜਾਬ ਦੇ ਬਾਰਡਰ ਇਲਾਕੇ ਵਿੱਚ ਲਗਾਤਾਰ ਅਸਾਂਤੀ ਫੈਲਾਉਣ ਦੇ ਯਤਨ ਕੀਤੇ ਜਾ ਰਹੇ ਸਨ।

ਪਹਿਲਾਂ ਵੀ ਡਰੋਨ ਦੇ ਦੁਆਰਾ ਪੰਜਾਬ ਵਿੱਚ ਹਥਿਆਰ, ਗ੍ਰਨੇਡ ਅਤੇ ਹੋਰ ਸਮੱਗਰੀ ਭੇਜੀ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਪੁਲਿਸ ਦੁਆਰਾ ਪੁਖਤਾ ਇੰਤਜਾਮ ਕੀਤੇ ਗਏ ਹਨ ਅਤੇ ਅੱਤਵਾਦੀਆਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।

ਫੜੇ ਗਏ ਆਰੋਪੀਆਂ ਤੋਂ ਪੁੱਛਤਾਛ ਜਾਰੀ ਹੈ ਅਤੇ ਅੱਤਵਾਦੀਆਂ ਦੇ ਕਿਸੇ ਵੀ ਘਟੀਆ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

Tags:    

Similar News