ਅਕਾਲੀ ਦਲ ਨੇ ਤਰਨਤਾਰਨ ਤੋਂ ਕੌਰ ਰੰਧਾਵਾ ਨੂੰ ਉਮੀਦਵਾਰ ਐਲਾਨਿਆ
ਪਾਰਟੀ ਵਲੋਂ ਇਸ ਫ਼ੈਸਲੇ ਦਾ ਐਲਾਨ ਅਜ ਆਪਣੇ ਆਧਿਕਾਰਕ ਬਿਆਨ ਰਾਹੀਂ ਕੀਤਾ ਗਿਆ। ਇਸ ਨਾਲ ਹੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਹਲਕੇ
By : Gill
Update: 2025-07-20 09:16 GMT
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ, ਅਕਾਲੀ ਦਲ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਵਾਸਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਮੁਖੀ ਆਜ਼ਾਦ ਗਰੁੱਪ ਨੂੰ ਪਾਰਟੀ ਵੱਲੋਂ ਉਮੀਦਵਾਰ ਘੋਸ਼ਿਤ ਕਰ ਦਿੱਤਾ ਹੈ। ਪਾਰਟੀ ਵਲੋਂ ਇਸ ਫ਼ੈਸਲੇ ਦਾ ਐਲਾਨ ਅਜ ਆਪਣੇ ਆਧਿਕਾਰਕ ਬਿਆਨ ਰਾਹੀਂ ਕੀਤਾ ਗਿਆ। ਇਸ ਨਾਲ ਹੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਹਲਕੇ ਦੀ ਇੰਚਾਰਜੀ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ ਹੈ।
ਪਾਰਟੀ ਨੇ ਉਮੀਦ ਜਾਤਾਈ ਹੈ ਕਿ ਉਹ ਆਪਣੇ ਤਜਰਬੇ ਅਤੇ ਲੋਕ-ਪਰਸਿੱਧੀ ਦੇ ਆਧਾਰ ‘ਤੇ ਹਲਕੇ ਵਿੱਚ ਪਾਰਟੀ ਲਈ ਵਧੀਆ ਨਤੀਜੇ ਲੈ ਕੇ ਆਉਣਗੇ।