ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਵਿਦੇਸ਼ ਜਾਣ ਦੀ ਆਗਿਆ ਨਾ ਮਿਲੀ
ਕੇਂਦਰ ਨੇ ਕਾਰਨ ਨਹੀਂ ਦੱਸਿਆ
By : Gill
Update: 2025-03-24 03:22 GMT
ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਦਿੱਤੀ।
ਅਮਰੀਕਾ ਦੌਰੇ 'ਤੇ ਜਾਣਾ ਸੀ ਵਫਦ
ਮੰਤਰੀ ਖੁੱਡੀਆਂ ਨੇ ਦੱਸਿਆ ਕਿ ਉਹ 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਜਾਣ ਵਾਲੇ ਸਨ, ਜਿੱਥੇ ਉਹ ਡੇਅਰੀ ਵਿਭਾਗ ਦੇ ਕੰਮਕਾਜ ਬਾਰੇ ਅਧਿਐਨ ਕਰਕੇ ਪੰਜਾਬ ਵਿੱਚ ਡੇਅਰੀ ਕਾਰੋਬਾਰ ਨੂੰ ਪ੍ਰਫੱਲਤਾ ਦੇਣ ਲਈ ਨਵੀਨ ਤਕਨੀਕਾਂ ਨੂੰ ਲਿਆਉਣ ਦੀ ਯੋਜਨਾ ਬਣਾਈ ਗਈ ਸੀ। ਉਨ੍ਹਾਂ ਦੇ ਨਾਲ ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਜਾਣੇ ਸਨ।
ਕੇਂਦਰ ਨੇ ਕਾਰਨ ਨਹੀਂ ਦੱਸਿਆ
ਅਧਿਕਾਰਤ ਤੌਰ 'ਤੇ ਵਿਦੇਸ਼ ਮੰਤਰਾਲੇ ਨੇ ਦੌਰੇ ਦੀ ਪ੍ਰਵਾਨਗੀ ਨਾ ਦੇਣ ਦਾ ਕੋਈ ਕਾਰਨ ਨਹੀਂ ਦਿੱਤਾ।
👉 ਇਸ ਫੈਸਲੇ 'ਤੇ ਪੰਜਾਬ ਸਰਕਾਰ ਦੀ ਪ੍ਰਤੀਕ੍ਰਿਆ ਅਜੇ ਆਉਣੀ ਬਾਕੀ ਹੈ।