Bangladesh ਵਿੱਚ ਮੁਸਲਿਮ ਆਗੂ ਦੇ ਕਤਲ ਤੋਂ ਬਾਅਦ Hindu ਭਾਈਚਾਰੇ ਨੂੰ ਬਣਾਇਆ ਨਿਸ਼ਾਨਾ
ਸ਼ੁਰੂਆਤੀ ਪੁਲਿਸ ਜਾਂਚ ਤੋਂ ਪਤਾ ਚੱਲਦਾ ਹੈ ਕਿ ਰਕੀਬ ਹਸਨ ਦਾ ਕਤਲ ਇੱਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਡਰੱਗ ਤਸਕਰ ਮੁਹੰਮਦ ਮੋਮਿਨ ਵੱਲੋਂ ਕੀਤਾ ਗਿਆ ਸੀ। ਰੰਗਪੁਰ ਦੇ
ਢਾਕਾ/ਰੰਗਪੁਰ: ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ 'ਤੇ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿੱਚ ਰੰਗਪੁਰ ਅਤੇ ਕੁਸ਼ਟੀਆ ਜ਼ਿਲ੍ਹਿਆਂ ਵਿੱਚ ਭਾਰੀ ਹਿੰਸਾ ਅਤੇ ਤਣਾਅ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਰੰਗਪੁਰ ਦੇ ਦਾਸਪਾਰਾ ਬਾਜ਼ਾਰ ਇਲਾਕੇ ਵਿੱਚ ਇੱਕ ਮੁਸਲਿਮ ਅਧਿਆਤਮਿਕ ਆਗੂ ਰਕੀਬ ਹਸਨ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਤੋਂ ਬਾਅਦ ਇੱਕ ਗੁੱਸੇ ਵਿੱਚ ਆਈ ਭੀੜ ਨੇ ਬਿਨਾਂ ਕਿਸੇ ਕਸੂਰ ਦੇ ਸਥਾਨਕ ਹਿੰਦੂ ਭਾਈਚਾਰੇ ਦੇ ਘਰਾਂ ਅਤੇ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕ ਦੀ ਮਾਂ ਨੂਰਜਹਾਂ ਬੇਗਮ ਨੇ ਖੁਦ ਮੀਡੀਆ ਸਾਹਮਣੇ ਆ ਕੇ ਇਹ ਸਪੱਸ਼ਟ ਕੀਤਾ ਕਿ ਇਸ ਕਤਲ ਵਿੱਚ ਹਿੰਦੂ ਭਾਈਚਾਰੇ ਦਾ ਕੋਈ ਹੱਥ ਨਹੀਂ ਹੈ ਅਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ, ਪਰ ਫਿਰ ਵੀ ਭੀੜ ਨੇ ਹਿੰਸਾ ਨੂੰ ਅੰਜਾਮ ਦਿੱਤਾ।
ਸ਼ੁਰੂਆਤੀ ਪੁਲਿਸ ਜਾਂਚ ਤੋਂ ਪਤਾ ਚੱਲਦਾ ਹੈ ਕਿ ਰਕੀਬ ਹਸਨ ਦਾ ਕਤਲ ਇੱਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਡਰੱਗ ਤਸਕਰ ਮੁਹੰਮਦ ਮੋਮਿਨ ਵੱਲੋਂ ਕੀਤਾ ਗਿਆ ਸੀ। ਰੰਗਪੁਰ ਦੇ ਪੁਲਿਸ ਕਮਿਸ਼ਨਰ ਮੁਹੰਮਦ ਮਾਜਿਦ ਅਲੀ ਨੇ ਇਸ ਨੂੰ ਇੱਕ ਗੰਭੀਰ Conspiracy ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਿੰਦੂਆਂ 'ਤੇ ਇਹ ਹਮਲਾ ਦਰਅਸਲ ਮੁੱਖ ਕਤਲ ਦੇ ਕੇਸ ਤੋਂ ਪੁਲਿਸ ਦਾ ਧਿਆਨ Divert ਕਰਨ ਲਈ ਇੱਕ ਜਾਣਬੁੱਝ ਕੇ ਕੀਤੀ ਗਈ ਸਾਜ਼ਿਸ਼ ਸੀ। ਪੁਲਿਸ ਨੇ ਭੰਨਤੋੜ ਕਰਨ ਵਾਲੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇਸੇ ਦੌਰਾਨ ਕੁਸ਼ਟੀਆ ਜ਼ਿਲ੍ਹੇ ਵਿੱਚ ਹਿੰਸਾ ਦੀ ਇੱਕ ਹੋਰ ਦਰਦਨਾਕ ਘਟਨਾ ਵਾਪਰੀ, ਜਿੱਥੇ ਇੱਕ ਸਕੂਲ ਅਧਿਆਪਕ ਅਤੇ ਅਧਿਆਤਮਿਕ ਸ਼ਖਸੀਅਤ ਸ਼ਮੀਮ ਰਜ਼ਾ ਜਹਾਂਗੀਰ ਦੀ ਭੀੜ ਵੱਲੋਂ ਹੱਤਿਆ ਕਰ ਦਿੱਤੀ ਗਈ। ਭੀੜ ਨੇ ਉਸ 'ਤੇ ਇਸਲਾਮ ਦਾ ਅਪਮਾਨ ਕਰਨ ਦੇ Allegations ਲਗਾਏ ਅਤੇ ਉਸ ਦੇ ਆਸ਼ਰਮ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਹਮਲੇ ਵਿੱਚ ਜਹਾਂਗੀਰ ਦੇ ਸੱਤ ਪੈਰੋਕਾਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਂਗੀਰ ਨੂੰ 2021 ਵਿੱਚ ਵੀ ਵਿਵਾਦਪੂਰਨ ਗਤੀਵਿਧੀਆਂ ਲਈ ਗ੍ਰਿਫਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਹ ਰਿਹਾਅ ਹੋ ਗਿਆ ਸੀ।
ਦੋਹਾਂ ਇਲਾਕਿਆਂ ਵਿੱਚ ਤਣਾਅ ਵਧਣ ਤੋਂ ਬਾਅਦ ਪ੍ਰਸ਼ਾਸਨ ਨੇ ਭਾਰੀ ਪੁਲਿਸ ਫੋਰਸ ਅਤੇ ਰੈਪਿਡ ਐਕਸ਼ਨ ਬਟਾਲੀਅਨ (RAB) ਨੂੰ ਤਾਇਨਾਤ ਕਰ ਦਿੱਤਾ ਹੈ, ਜਿਸ ਤੋਂ ਬਾਅਦ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਬੰਗਲਾਦੇਸ਼ ਹਿੰਦੂ ਬੋਧੀ ਈਸਾਈ ਏਕਤਾ ਪ੍ਰੀਸ਼ਦ ਦੀ ਹਾਲੀਆ ਰਿਪੋਰਟ ਨੇ ਵੀ ਚਿੰਤਾ ਜਤਾਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਫਿਰਕੂ ਹਿੰਸਾ ਦੀਆਂ 133 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ। ਮਨੁੱਖੀ ਅਧਿਕਾਰ ਸੰਗਠਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ Extremist ਤੱਤਾਂ 'ਤੇ ਨਕੇਲ ਕੱਸੇ ਅਤੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ।