ਪੰਜਾਬ ਵਿੱਚ ਪ੍ਰਸ਼ਾਸਕੀ ਫੇਰਬਦਲ
ਇਸ ਤੋਂ ਇਲਾਵਾ, ਉਹ ਬਾਗਬਾਨੀ ਅਤੇ ਮਿੱਟੀ ਅਤੇ ਪਾਣੀ ਪ੍ਰਬੰਧਨ ਵਿਭਾਗ ਦੇ ਵਧੀਕ ਸਕੱਤਰ ਦਾ ਕਾਰਜਭਾਰ ਵੀ ਸੰਭਾਲਣਗੇ।
ਤਿੰਨ IAS ਅਧਿਕਾਰੀਆਂ ਦੇ ਤਬਾਦਲੇ
ਅਜੋਏ ਕੁਮਾਰ ਸਿਨਹਾ ਨੂੰ ਪ੍ਰਸੋਨਲ ਵਿਭਾਗ ਮਿਲਿਆ
ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਢਾਂਚੇ ਵਿੱਚ ਅਹਿਮ ਫੇਰਬਦਲ ਕਰਦੇ ਹੋਏ ਤਿੰਨ ਸੀਨੀਅਰ ਆਈਏਐਸ (IAS) ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਹ ਨਿਯੁਕਤੀਆਂ ਖੇਤੀਬਾੜੀ, ਬਿਜਲੀ ਅਤੇ ਸਿਹਤ ਵਰਗੇ ਮਹੱਤਵਪੂਰਨ ਵਿਭਾਗਾਂ ਵਿੱਚ ਕੀਤੀਆਂ ਗਈਆਂ ਹਨ।
ਸੁਪਰਡੈਂਟ ਕੈਲਾਸ਼ ਗੌਤਮ ਦੇ ਦਸਤਖਤਾਂ ਹੇਠ ਜਾਰੀ ਹੋਏ ਹੁਕਮਾਂ ਅਨੁਸਾਰ:
ਅਰਸ਼ਦੀਪ ਸਿੰਘ ਥਿੰਦ:
ਉਨ੍ਹਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਪ੍ਰਬੰਧ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਉਹ ਬਾਗਬਾਨੀ ਅਤੇ ਮਿੱਟੀ ਅਤੇ ਪਾਣੀ ਪ੍ਰਬੰਧਨ ਵਿਭਾਗ ਦੇ ਵਧੀਕ ਸਕੱਤਰ ਦਾ ਕਾਰਜਭਾਰ ਵੀ ਸੰਭਾਲਣਗੇ।
ਬਸੰਤ ਗਰਗ:
ਉਨ੍ਹਾਂ ਨੂੰ ਬਿਜਲੀ ਵਿਭਾਗ ਦਾ ਪ੍ਰਬੰਧ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸੰਯਮ ਅਗਰਵਾਲ:
ਉਨ੍ਹਾਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਨ੍ਹਾਂ ਤਬਾਦਲਿਆਂ ਤੋਂ ਇਲਾਵਾ, ਆਈਏਐਸ ਅਧਿਕਾਰੀ ਅਜੋਏ ਕੁਮਾਰ ਸਿਨਹਾ ਨੂੰ ਪ੍ਰਸੋਨਲ ਵਿਭਾਗ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ।