Bathinda ’ਚ ਵਾਪਰਿਆ ਦਰਦਨਾਕ road accident ,ਹਾਦਸੇ ’ਚ ਹੋਈ 5 ਲੋਕਾਂ ਦੀ ਮੌਤ
ਪੰਜਾਬ ’ਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਅੱਜ ਸਵੇਰੇ ਬਠਿੰਡਾ ਬੀਕਾਨੇਰ ਨੈਸ਼ਨਲ ਹਾਈਵੇ ’ਤੇ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬਠਿੰਡਾ ਦੇ ਪਿੰਡ ਗੁੜਥੜੀ ਨੇੜੇ ਵਾਪਰਿਆ।
By : Gurpiar Thind
Update: 2026-01-17 06:26 GMT
ਬੰਠਿਡਾ: ਪੰਜਾਬ ’ਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਅੱਜ ਸਵੇਰੇ ਬਠਿੰਡਾ ਬੀਕਾਨੇਰ ਨੈਸ਼ਨਲ ਹਾਈਵੇ ’ਤੇ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬਠਿੰਡਾ ਦੇ ਪਿੰਡ ਗੁੜਥੜੀ ਨੇੜੇ ਵਾਪਰਿਆ।
ਇੱਕ ਗੁਜਰਾਤ ਨੰਬਰ ਦੀ ਫੋਰਚੂਨਰ ਡਿਵਾਈਡਰ ਨਾਲ ਟਕਰਾਈ ਇੱਕ ਔਰਤ ਸਣੇ ਪੰਜ ਲੋਕਾਂ ਦੀ ਮੌਤ ਸੰਘਣੀ ਧੁੰਦ ਕਾਰਨ ਹੋ ਗਈ। ਵਾਪਰੇ ਹਾਦਸੇ ਤੋਂ ਬਾਅਦ ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤੇ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਏਮਸ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾਈਆਂ ਗਈਆਂ।
ਇਸ ਦੇ ਨਾਲ ਹੀ ਇੱਕ ਹੋਰ ਹਾਦਸਾ ਗੁਰਦਾਸਪੁਰ ਕਲਾਨੌਰ ਰੋਡ ’ਤੇ ਇੱਕ ਸਕੂਲ ਵੈਨ ਟਰੱਕ ਦੇ ਨਾਲ ਟਕਰਾਈ ਵੈਨ ਵਿੱਚ ਸਵਾਰ ਅਧਿਆਪਕ ਜ਼ਖਮੀ ਹੋ ਗਏ ਤੇ ਆਸ-ਪਾਸ ਦੇ ਲੋਕਾਂ ਨੇ ਅਧਿਆਪਕਾ ਨੂੰ ਹਸਪਤਾਲ ਪਹੁੰਚਾਇਆ ਗਿਆ। ਇੱਕ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦਿੱਖ ਰਿਹਾ ਹੈ ਕੇ ਇਹ ਹਾਦਸਾ ਸੰਘਣੀ ਧੁੰਦ ਦੇ ਕਰਕੇ ਵਾਪਰਿਆ।