Patiala : Rajindra Hospital ਦੀ ਜੂਨੀਅਰ ਡਾਕਟਰ ਦੀ ਸੜਕ ਹਾਦਸੇ ’ਚ ਮੌਤ ਮਾਮਲੇ ’ਚ ਇੱਕ ਲੜਕੀ ਦੀ ਹੋਈ ਗ੍ਰਿਫਤਾਰੀ
ਬੀਤੇ ਦਿਨੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਇੱਕ ਜੂਨੀਅਰ ਰੈਜੀਡੈਂਟ ਡਾਕਟਰ ਜਿਸ ਦੀ ਕਿ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਅਤੇ ਇਸ ਐਕਸੀਡੈਂਟ ਦੇ ਲਈ ਜ਼ਿੰਮੇਵਾਰ ਇੱਕ ਲੜਕੀ ਨੂੰ ਪੁਲਿਸ ਦੇ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਹੈ।
By : Gurpiar Thind
Update: 2025-12-30 09:58 GMT
ਪਟਿਆਲਾ : ਬੀਤੇ ਦਿਨੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਇੱਕ ਜੂਨੀਅਰ ਰੈਜੀਡੈਂਟ ਡਾਕਟਰ ਜਿਸ ਦੀ ਕਿ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਅਤੇ ਇਸ ਐਕਸੀਡੈਂਟ ਦੇ ਲਈ ਜ਼ਿੰਮੇਵਾਰ ਇੱਕ ਲੜਕੀ ਨੂੰ ਪੁਲਿਸ ਦੇ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਲੜਕੀ ਖੁਦ ਥਾਰ ਗੱਡੀ ਚਲਾ ਰਹੀ ਸੀ ਅਤੇ ਇਸ ਦੇ ਦੁਆਰਾ ਹੀ ਸਕੂਟੀ ਉੱਪਰ ਜਾ ਰਹੀਆਂ ਤਿੰਨ ਡਾਕਟਰ ਲੜਕੀਆਂ ਨਾਲ ਗੱਡੀ ਦੀ ਟੱਕਰ ਮਾਰੀ ਗਈ ਸੀ ਅਤੇ ਇਸ ਟੱਕਰ ਦੇ ਵਿੱਚ ਦੋ ਲੜਕੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਸਨ ਅਤੇ ਇੱਕ ਪਾਤੜਾਂ ਦੀ ਮੀਨਾਕਸ਼ੀ ਨਾਮਕ ਜੂਨੀਅਰ ਰੈਜੀਡੈਂਟ ਡਾਕਟਰ ਦੀ ਮੌਤ ਹੋ ਗਈ ਸੀ।
ਜਿਸ ਨੂੰ ਲੈ ਕੇ ਕੱਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਦੁਆਰਾ ਇੱਕ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ਅਤੇ ਅੱਜ ਪੁਲਿਸ ਦੇ ਦੁਆਰਾ ਦੋਸ਼ੀ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਐਕਸੀਡੈਂਟ ਦੇ ਵਿੱਚ ਲੜਕੀ ਦੁਆਰਾ ਚਲਾਈ ਜਾ ਰਹੀ ਥਾਰ ਰੋਕਸ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਹੈ।।