ਚਿੱਟੇ ਨਾਲ ਫੜੀ ਗਈ ਪੰਜਾਬ ਪੁਲਿਸ ਦੀ ਮੁਲਾਜ਼ਮ ਮਾਮਲੇ ਚ ਵੱਡਾ ਖੁਲਾਸਾ
ਪਤਾ ਲੱਗਾ ਹੈ ਕਿ ਅਮਨਦੀਪ ਹਰਿਆਣਾ ਦੇ ਸਿਰਸਾ ਨਿਵਾਸੀ ਬਲਵਿੰਦਰ ਉਰਫ਼ ਸੋਨੂੰ ਨਾਲ ਮਿਲ ਕੇ ਚਿੱਟਾ ਕਾਰੋਬਾਰ ਚਲਾ ਰਹੀ ਸੀ।
'ਇੰਸਟਾ ਕੁਈਨ' ਕਾਂਸਟੇਬਲ ਬਣੀ ਨਸ਼ਾ ਤਸਕਰ: ਹਰਿਆਣਾ ਕਨੈਕਸ਼ਨ
ਪੰਜਾਬ ਦੀ ਸੋਸ਼ਲ ਮੀਡੀਆ 'ਤੇ ਮਸ਼ਹੂਰ ‘ਇੰਸਟਾ ਕੁਈਨ’ ਅਤੇ ਪੰਜਾਬ ਪੁਲਿਸ ਦੀ ਲੇਡੀ ਹੈੱਡ ਕਾਂਸਟੇਬਲ ਅਮਨਦੀਪ ਕੌਰ ਨੂੰ ਬਠਿੰਡਾ ਦੇ ਬਾਦਲ ਰੋਡ ਤੋਂ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਅਸਲ ਚਿਹਰਾ ਇਸਦੇ ਮੌਜੂਦਾ ਕਿਰਦਾਰ ਤੋਂ ਕਾਫੀ ਵੱਖਰਾ ਨਿਕਲਿਆ।
ਪਤਾ ਲੱਗਾ ਹੈ ਕਿ ਅਮਨਦੀਪ ਹਰਿਆਣਾ ਦੇ ਸਿਰਸਾ ਨਿਵਾਸੀ ਬਲਵਿੰਦਰ ਉਰਫ਼ ਸੋਨੂੰ ਨਾਲ ਮਿਲ ਕੇ ਚਿੱਟਾ ਕਾਰੋਬਾਰ ਚਲਾ ਰਹੀ ਸੀ। ਬਲਵਿੰਦਰ ਦੀ ਕਨੂਨੀ ਪਤਨੀ ਗੁਰਮੀਤ ਕੌਰ ਨੇ ਦਾਅਵਾ ਕੀਤਾ ਕਿ ਦੋਹਾਂ ਨੇ ਉਸਨੂੰ ਅਤੇ ਉਸਦੀਆਂ ਧੀਆਂ ਨੂੰ ਘਰੋਂ ਕੱਢ ਕੇ ਘਰ ਵੀ ਵੇਚ ਦਿੱਤਾ, ਜਿਸ ਪੈਸੇ ਨਾਲ ਬਠਿੰਡਾ ਦੇ ਵਿਰਾਟ ਗ੍ਰੀਨ 'ਚ 2 ਕਰੋੜ ਦੀ ਕੋਠੀ ਬਣਾਈ ਗਈ।
ਬਲਵਿੰਦਰ ਦੀ ਪਤਨੀ ਨੇ ਇਹ ਵੀ ਦੱਸਿਆ ਕਿ ਇਹ ਦੋਹਾਂ ਮਿਲ ਕੇ ਨਸ਼ਾ ਸਪਲਾਈ ਕਰਦੇ, ਜਿੱਥੇ ਅਮਨਦੀਪ ਚਿੱਟਾ ਲਿਆਉਂਦੀ, ਉਥੇ ਬਲਵਿੰਦਰ ਸਿਰਸਾ 'ਚ ਪੈਕੇਟ ਬਣਾ ਕੇ ਵੇਚਦਾ। ਨਸ਼ਾ ਆਸਾਨੀ ਨਾਲ ਲਿਜਾਣ ਲਈ ਬਲਵਿੰਦਰ ਆਪਣੀ ਬੁਲੇਟ 'ਤੇ “ਪੰਜਾਬ ਪੁਲਿਸ” ਦਾ ਸਟਿੱਕਰ ਲਗਾ ਕੇ ਘੁੰਮਦਾ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਨੂੰ ਪਹਿਲਾਂ ਵੀ ਦੋ ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ—2022 ਵਿੱਚ ਫਿਨਾਇਲ ਖਾ ਕੇ SSP ਦਫ਼ਤਰ ਸਾਹਮਣੇ ਹੰਗਾਮਾ ਕਰਨ ਅਤੇ ਇੱਕ ਔਰਤ ਨੂੰ ਕੁੱਟਣ ਦੇ ਮਾਮਲਿਆਂ ਵਿੱਚ। ਇਨ੍ਹਾਂ ਦੇ ਵਿਰੁੱਧ ਕਾਰਵਾਈ ਕਈ ਸਾਲ ਲੰਬੀ ਚੁੱਪ ਤੋਂ ਬਾਅਦ ਹੁਣ ਨਸ਼ਾ ਵਿਰੋਧੀ ਮੁਹਿੰਮ ਤਹਿਤ ਹੋਈ।
ਅਮਨਦੀਪ ਨੂੰ ਹੁਣ 2 ਦਿਨ ਦੇ ਪੁਲਿਸ ਰਿਮਾਂਡ 'ਤੇ ਰੱਖਿਆ ਗਿਆ ਹੈ ਜਦਕਿ ਉਸਦਾ ਸਾਥੀ ਬਲਵਿੰਦਰ ਵੀ ਮੁਲਜ਼ਮ ਘੋਸ਼ਿਤ ਹੋ ਚੁੱਕਾ। ਪੁਲਿਸ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਕਾਰੋਬਾਰ ਦੇ ਸਬੰਧ 'ਚ ਹੋਰ ਖੋਜ ਕਰ ਰਹੀ ਹੈ। ਮਹਿਲਾ ਕਾਂਸਟੇਬਲ, ਅਮਨਦੀਪ ਕੌਰ ਅਤੇ ਉਸਦੇ ਸਾਥੀ ਬਲਵਿੰਦਰ ਉਰਫ਼ ਸੋਨੂੰ, ਨੂੰ ਪਹਿਲਾਂ ਵੀ ਦੋ ਵਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। 2022 ਵਿੱਚ ਪਹਿਲੀ ਵਾਰ, ਇੱਕ ਮਹਿਲਾ ਕਾਂਸਟੇਬਲ ਅਤੇ ਉਸਦੇ ਸਾਥੀ ਨੂੰ ਫਿਨਾਇਲ ਖਾਣ ਤੋਂ ਬਾਅਦ ਐਸਐਸਪੀ ਦਫ਼ਤਰ ਦੇ ਸਾਹਮਣੇ ਹੰਗਾਮਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਗੁਰਮੀਤ ਕੌਰ ਨੂੰ ਕੁੱਟਣ ਤੋਂ ਬਾਅਦ, ਔਰਤ ਨੇ ਫਿਨਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਦੋਂ ਵੀ ਪੁਲਿਸ ਨੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਸਵਾਲ ਇਹ ਹੈ ਕਿ ਜਦੋਂ ਇਕ ਕਾਂਸਟੇਬਲ ਹੀ ਚਿੱਟੇ ਦੀ ਸਪਲਾਈ ਲਾਈਨ ਬਣ ਜਾਵੇ, ਤਾਂ ਨਸ਼ਾ ਮੁਕਤੀ ਦੀ ਲੜਾਈ ਕਿੰਨੀ ਸਫਲ ਹੋਵੇਗੀ?