ਕੋਲਕਾਤਾ ਰੇ-ਪ ਕੇਸ ਵਿਚ ਹੋਏ 5 ਵੱਡੇ ਖੁਲਾਸੇ, ਪੜ੍ਹੋ

ਮੈਡੀਕਲ ਕਾਲਜ ਦੁਆਲੇ ਇੱਕਠੇ ਹੋਣ 'ਤੇ ਲੱਗੀ ਪਾਬੰਦੀ

Update: 2024-08-18 02:46 GMT

ਕੋਲਕਾਤਾ : ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਲਾਤਕਾਰ-ਕਤਲ ਦੀ ਘਟਨਾ ਸਬੰਧੀ ਕੋਲਕਾਤਾ ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੇ ਤਹਿਤ 18/08/24 ਤੋਂ 7 ਦਿਨਾਂ ਲਈ ਆਰਜੀ ਕਾਰ ਹਸਪਤਾਲ ਦੇ ਆਲੇ-ਦੁਆਲੇ ਧਾਰਾ 163 ਲਾਗੂ ਕੀਤਾ ਹੈ। ਇਸ ਸਮੇਂ ਦੌਰਾਨ, ਉੱਥੇ ਕੋਈ ਇਕੱਠ, ਧਰਨਾ ਜਾਂ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਇਹ ਜਾਣਕਾਰੀ ਕੋਲਕੱਤਾ ਪੁਲਿਸ ਨੇ ਸਾਂਝੀ ਕੀਤੀ ਹੈ।

ਕੋਲਕਾਤਾ ਰੇਪ ਕੇਸ ਦੀ ਪੋਸਟਮਾਰਟਮ ਰਿਪੋਰਟ 'ਚ 5 ਖੁਲਾਸੇ

1) ਅਸਾਧਾਰਨ ਕਾਮੁਕਤਾ ਅਤੇ ਜਣਨ ਤਸ਼ੱਦਦ ਕਾਰਨ, ਸਿਖਿਆਰਥੀ ਡਾਕਟਰ ਦੇ ਗੁਪਤ ਅੰਗਾਂ 'ਤੇ ਡੂੰਘੇ ਜ਼ਖਮ ਪਾਏ ਗਏ ਸਨ।

2) ਚੀਕਣਾ ਬੰਦ ਕਰਨ ਲਈ, ਨੱਕ, ਮੂੰਹ ਅਤੇ ਗਲਾ ਲਗਾਤਾਰ ਦਬਾਇਆ ਗਿਆ, ਗਲਾ ਘੁੱਟਣ ਕਾਰਨ ਥਾਇਰਾਇਡ ਕਾਰਟੀਲੇਜ ਟੁੱਟ ਗਿਆ।

3) ਸਿਰ ਨੂੰ ਕੰਧ ਨਾਲ ਦਬਾਇਆ ਗਿਆ ਸੀ ਤਾਂ ਜੋ ਇਹ ਚੀਕ ਨਾ ਸਕੇ, ਪੇਟ, ਬੁੱਲ੍ਹਾਂ, ਉਂਗਲਾਂ ਅਤੇ ਖੱਬੀ ਲੱਤ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਸਨ।

4) ਇੰਨੇ ਜ਼ੋਰ ਨਾਲ ਹਮਲਾ ਕੀਤਾ ਕਿ ਐਨਕਾਂ ਦੇ ਟੁਕੜੇ ਉਸ ਦੀਆਂ ਅੱਖਾਂ ਵਿਚ ਵੜ ਗਏ, ਦੋਵੇਂ ਅੱਖਾਂ, ਮੂੰਹ ਅਤੇ ਗੁਪਤ ਅੰਗਾਂ ਵਿਚੋਂ ਖੂਨ ਵਹਿ ਗਿਆ।

5) ਦੋਸ਼ੀ ਦੇ ਨਹੁੰਆਂ ਨਾਲ ਉਸ ਦੇ ਚਿਹਰੇ 'ਤੇ ਝਰੀਟਾਂ ਦੇ ਨਿਸ਼ਾਨ ਪਾਏ ਗਏ, ਜਿਸ ਤੋਂ ਪਤਾ ਲੱਗਦਾ ਹੈ ਕਿ ਪੀੜਤਾ ਨੇ ਆਪਣੇ ਆਪ ਨੂੰ ਬਚਾਉਣ ਲਈ ਕਾਫੀ ਜੱਦੋ ਜਹਿਦ ਕੀਤੀ ਸੀ।

Tags:    

Similar News