ਕੈਲੀਫੋਰਨੀਆ ਵਿਚ ਇਕ ਘਰ ਵਿਚੋਂ 2 ਬਾਲਕਾਂ ਸਮੇਤ 4 ਲੋਕ ਮ੍ਰਿਤਕ ਹਾਲਤ ਵਿਚ ਮਿਲੇ
ਮਿਲਪਿਟਸ ਪੁਲਿਸ ਵਿਭਾਗ ਦੇ ਲੈਫਟੀਨੈਂਟ ਟਾਈਲਰ ਜੈਮਿਸਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਅਣਹੋਣੀ ਵਾਪਰਨ ਦਾ ਸ਼ੱਕ ਪ੍ਰਗਟ ਕੀਤਾ ਗਿਆ ਸੀ ਤੇ;
By : BikramjeetSingh Gill
Update: 2024-12-22 01:07 GMT
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਸ਼ਹਿਰ ਮਿਲਪਿਟਸ ਵਿਚ ਇਕ ਘਰ ਵਿਚੋਂ ਇਕ ਮਰਦ, ਇਕ ਔਰਤ ਤੇ 2 ਬੱਚੇ ਮ੍ਰਿਤਕ ਹਾਲਤ ਵਿਚ ਮਿਲਣ ਦੀ ਖਬਰ ਹੈ। ਮਿਲਪਿਟਸ ਪੁਲਿਸ ਵਿਭਾਗ ਦੇ ਲੈਫਟੀਨੈਂਟ ਟਾਈਲਰ ਜੈਮਿਸਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਅਣਹੋਣੀ ਵਾਪਰਨ ਦਾ ਸ਼ੱਕ ਪ੍ਰਗਟ ਕੀਤਾ ਗਿਆ ਸੀ ਤੇ ਪੁਲਿਸ ਨੂੰ ਸੱਦਿਆ ਗਿਆ ਸੀ।
ਪੁਲਿਸ ਰਾਤ 9 ਵਜੇ ਦੇ ਕਰੀਬ ਪਹੁੰਚੀ ਤਾਂ ਉਸ ਨੂੰ 4 ਲੋਕ ਮ੍ਰਿਤਕ ਹਾਲਤ ਵਿਚ ਮਿਲੇ। ਉਨਾਂ ਕਿਹਾ ਹੈ ਕਿ ਸਾਂਤਾ ਕਲਾਰਾ ਕਾਊਂਟੀ ਕੋਰੋਨਰ ਵੱਲੋਂ ਜਾਂਚ ਮੁਕੰਮਲ ਕਰਨ ਉਪਰੰਤ ਪੀੜਤਾਂ ਦੀ ਪਛਾਣ ਸਬੰਧੀ ਵੇਰਵਾ ਜਾਰੀ ਕੀਤਾ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।