ਹਿਮਾਚਲ ਵਿੱਚ ਬੱਸ ਉੱਤੇ ਢਿੱਗਾਂ ਡਿੱਗਣ ਨਾਲ 16 ਵਿਅਕਤੀਆਂ ਦੀ ਹੋਈ ਮੌਤ
ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਇੱਕ ਵੱਡੀ ਘਟਨਾ ਵਾਪਰ ਗਈ ਹੈ ਮੰਗਲਵਾਰ ਨੂੰ ਇੱਕ ਨਿੱਜੀ ਬੱਸ ਉੱਤੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਦੱਸੇ ਜਾ ਰਹੇ ਹਨ।
By : Makhan shah
Update: 2025-10-08 09:50 GMT
ਹਿਮਾਚਲ ਪ੍ਰਦੇਸ਼ (ਗੁਰਪਿਆਰ ਥਿੰਦ) : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਇੱਕ ਵੱਡੀ ਘਟਨਾ ਵਾਪਰ ਗਈ ਹੈ ਮੰਗਲਵਾਰ ਨੂੰ ਇੱਕ ਨਿੱਜੀ ਬੱਸ ਉੱਤੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਦੱਸੇ ਜਾ ਰਹੇ ਹਨ।
ਇਹ ਘਟਨਾ ਝੰਡੂਤਾ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਭਾਲੂਘਾਟ ਖੇਤਰ ਵਿੱਚ ਵਾਪਰੀ। ਬੱਸ ਵਿੱਚ ਅੰਦਾਜ਼ਨ 30 ਤੋਂ 35 ਸਵਾਰੀਆਂ ਸਨ ਅਤੇ ਇਹ ਮਰੋਟਨ ਤੋਂ ਘੁਮਾਰਵੀਂ ਜਾ ਰਹੀ ਸੀ। ਬਚਾਅ ਕਾਰਜਾਂ ਵਿੱਚ ਲੱਗੇ ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੂਰਾ ਪਹਾੜ ਹੀ ਹੇਠਾਂ ਆ ਡਿੱਗਿਆ ਜਿਸ ਨਾਲ ਇਹ ਵੱਡਾ ਹਾਦਸ਼ਾ ਵਾਪਰਿਆ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਬਹੁਤ ਹੀ ਡਰਾਉਣਾ ਦ੍ਰਿਸ਼ ਸੀ ਜਿਸ ਦੇ ਵਿੱਚ ਲੋਕ ਅਜੇ ਵੀ ਫਸੇ ਹੋਏ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਮਲਬੇ ਵਿੱਚੋਂ ਤਿੰਨ ਲੋਕਾਂ ਨੰ ਜ਼ਿੰਦਾ ਬਾਹਰ ਕੱਢਿਆ ਗਿਆ ਹੈ ਅਤੇ ਹੋਰ ਲੋਕਾਂ ਦੇ ਕੱਢੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।