ਰਾਜਸਥਾਨ ਵਿੱਚ ਚੱਲਦੀ ਬੱਸ ਨੂੰ ਲੱਗੀ ਅੱਗ ਹਾਦਸੇ ਵਿੱਚ 3 ਬੱਚੇ, 4 ਔਰਤਾਂ ਸਮੇਤ 15 ਲੋਕ ਝੁਲਸੇ ਗਏ
ਰਾਜਸਥਾਨ ਦੇ ਜੈਸਲਮੇਰ ਵਿੱਚ ਇੱਕ ਦੁਖਦਾਇਕ ਘਟਨਾ ਵਾਪਰ ਗਈ ਹੈ ਜਿਸ ਵਿੱਚ ਇੱਕ ਬੱਸ ਨੂੰ ਅੱਗ ਲੱਗ ਗਈ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ।
By : Makhan shah
Update: 2025-10-14 13:42 GMT
ਰਾਜਸਥਾਨ (ਗੁਰਪਿਆਰ ਥਿੰਦ) : ਰਾਜਸਥਾਨ ਦੇ ਜੈਸਲਮੇਰ ਵਿੱਚ ਇੱਕ ਦੁਖਦਾਇਕ ਘਟਨਾ ਵਾਪਰ ਗਈ ਹੈ ਜਿਸ ਵਿੱਚ ਇੱਕ ਬੱਸ ਨੂੰ ਅੱਗ ਲੱਗ ਗਈ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ।
ਇਹ ਬੱਸ ਜੈਸਲਮੇਰ ਤੋਂ ਜੋਧਪੁਰ ਜਾ ਰਹੀ ਸੀ ਅਤੇ ਇਸ ਹਾਦਸੇ ਵਿੱਚ 3 ਬੱਚੇ 4 ਔਰਤਾਂ ਸਮੇਤ 15 ਲੋਕ ਝੁਲਸੇ ਗਏ ਹਨ ਅਤੇ ਕਈ ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਵਿੱਚ ਜ਼ਖਮੀ ਹੋਏ ਯਾਤਰੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।