ਹੁਣ ਸਲਮਾਨ ਖਾਨ ਨੂੰ ਇੱਕ ਗੀਤ ਨੂੰ ਲੈ ਕੇ ਧਮਕੀ ਮਿਲੀ ਹੈ। ਵੀਰਵਾਰ (7 ਨਵੰਬਰ) ਦੀ ਰਾਤ ਨੂੰ ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਧਮਕੀ ਭਰਿਆ ਸੰਦੇਸ਼ ਭੇਜਿਆ ਗਿਆ। ਰਿਪੋਰਟਾਂ ਮੁਤਾਬਕ ਮੈਸੇਜ ਭੇਜਣ ਵਾਲੇ ਨੇ ਆਪਣੀ ਪਛਾਣ ਲਾਰੈਂਸ ਗੈਂਗ ਦੇ ਮੈਂਬਰ ਵਜੋਂ ਕੀਤੀ ਹੈ। ਉਸ ਨੇ ਧਮਕੀ 'ਚ ਇਕ ਗੀਤ ਦਾ ਜ਼ਿਕਰ ਕੀਤਾ, ਜਿਸ 'ਚ ਸਲਮਾਨ ਖਾਨ ਅਤੇ ਲਾਰੇਂਸ ਦਾ ਨਾਂ ਜੋੜਿਆ ਗਿਆ ਹੈ।
ਧਮਕੀ ਵਿੱਚ ਲਿਖਿਆ - ਲੇਖਕ ਹੁਣ ਗੀਤ ਨਹੀਂ ਲਿਖ ਸਕੇਗਾ। ਇੱਕ ਮਹੀਨੇ ਵਿੱਚ ਕਾਰਵਾਈ ਕਰਨਗੇ। ਜੇਕਰ ਸਲਮਾਨ 'ਚ ਹਿੰਮਤ ਹੈ ਤਾਂ ਬਚਾ ਲਓ।
ਪਿਛਲੇ 15 ਦਿਨਾਂ 'ਚ ਇਹ ਚੌਥੀ ਵਾਰ ਹੈ ਜਦੋਂ ਸਲਮਾਨ ਖਾਨ ਨੂੰ ਧਮਕੀ ਮਿਲੀ ਹੈ। ਮੁੰਬਈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।