ਮੁੰਬਈ : ਮੁੰਬਈ ਪੁਲਿਸ ਨੇ ਬਾਬਾ ਸਿੱਦੀਕੀ ਕਤਲ ਕਾਂਡ ਦੇ 10ਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਭਗਵੰਤ ਸਿੰਘ ਨੂੰ ਨਵੀਂ ਮੁੰਬਈ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਭਗਵੰਤ ਸਿੰਘ ਕਤਲ ਦੇ ਮੁਲਜ਼ਮ ਨਾਲ ਹਥਿਆਰਾਂ ਸਮੇਤ ਉਦੈਪੁਰ ਤੋਂ ਮੁੰਬਈ ਗਿਆ ਸੀ। 19 ਅਕਤੂਬਰ ਨੂੰ ਮੁੰਬਈ ਪੁਲਸ ਨੇ 5 ਦੋਸ਼ੀਆਂ ਨਿਤਿਨ ਸਪਰੇ ਨੂੰ ਡੋਂਬੀਵਾਲੀ ਤੋਂ, ਰਾਮਫੁੱਲ ਚੰਦ ਕਨੌਜੀਆ ਨੂੰ ਪਨਵੇਲ ਤੋਂ, ਸੰਭਾਜੀ ਕਿਸ਼ੋਰ ਪਾਰਧੀ, ਪ੍ਰਦੀਪ ਦੱਤੂ ਥੋਮਬਰੇ ਅਤੇ ਚੇਤਨ ਪਾਰਧੀ ਨੂੰ ਅੰਬਰਨਾਥ ਤੋਂ ਗ੍ਰਿਫਤਾਰ ਕੀਤਾ ਸੀ। ਇਹ ਸਾਰੇ ਲੋਕ ਮੁੱਖ ਸਾਜ਼ਿਸ਼ਕਰਤਾ ਸ਼ੁਭਮ ਲੋਨਕਰ ਅਤੇ ਮਾਸਟਰ ਮਾਈਂਡ ਮੁਹੰਮਦ ਜ਼ੀਸ਼ਾਨ ਅਖਤਰ ਦੇ ਸੰਪਰਕ 'ਚ ਸਨ। ਇਸ ਤੋਂ ਪਹਿਲਾਂ ਪੁਲੀਸ ਨੇ ਗੁਰਮੇਲ ਸਿੰਘ, ਪ੍ਰਵੀਨ ਲੋਂਕਾਰ, ਧਰਮਰਾਜ ਕਸ਼ਯਪ ਨੂੰ ਗ੍ਰਿਫ਼ਤਾਰ ਕੀਤਾ ਸੀ। ਇੱਕ ਹੋਰ ਦੋਸ਼ੀ ਵੀ ਫੜਿਆ ਗਿਆ ਹੈ।