ਪਾਕਿਸਤਾਨ 'ਚ ਅੱਤਵਾਦੀ ਹਮਲੇ 'ਚ 10 ਪੁਲਿਸ ਮੁਲਾਜ਼ਮਾਂ ਦੀ ਮੌਤ

By :  Gill
Update: 2024-10-25 05:51 GMT

ਖੈਬਰ ਪਖਤੂਨਖਵਾ : ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ ਅੱਤਵਾਦੀ ਹਮਲਾ ਹੋਇਆ। ਅਫਗਾਨ ਸਰਹੱਦ ਦੇ ਨੇੜੇ ਇਕ ਚੈੱਕ ਪੋਸਟ 'ਤੇ ਹੋਏ ਹਮਲੇ 'ਚ 10 ਪੁਲਸ ਕਰਮਚਾਰੀ ਮਾਰੇ ਗਏ। ਪਾਕਿਸਤਾਨੀ ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਰਿਪੋਰਟ ਮੁਤਾਬਕ ਕਰੀਬ ਇੱਕ ਘੰਟੇ ਤੱਕ ਗੋਲੀਬਾਰੀ ਹੋਈ। ਇਸ ਹਮਲੇ 'ਚ ਫਰੰਟੀਅਰ ਕਾਂਸਟੇਬੁਲਰੀ ਦੇ 10 ਜਵਾਨ ਸ਼ਹੀਦ ਹੋ ਗਏ ਅਤੇ 7 ਜ਼ਖਮੀ ਹੋ ਗਏ। ਇਹ ਹਮਲਾ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲੇ 'ਚ ਹੋਇਆ।

Tags:    

Similar News