ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : NCP ਨੇ ਜਾਰੀ ਕੀਤੀ 38 ਉਮੀਦਵਾਰਾਂ ਦੀ ਸੂਚੀ
ਮਹਾਰਾਸ਼ਟਰ : NCP ਅਜੀਤ ਧੜੇ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2024 ਲਈ 38 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਸ਼ਿੰਦੇ ਧੜੇ ਨੇ 45 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਪਾਰਟੀ ਨੇ 95 ਫੀਸਦੀ ਵਿਧਾਇਕਾਂ ਨੂੰ ਇੱਕ ਹੋਰ ਮੌਕਾ ਦਿੱਤਾ ਹੈ। ਨਵਾਬ ਮਲਿਕ ਅਤੇ ਸਨਾ ਮਲਿਕ ਦਾ ਨਾਂ ਸੂਚੀ ਵਿੱਚ ਸ਼ਾਮਲ ਨਹੀਂ ਹੈ। ਅਜੀਤ ਪਵਾਰ ਖੁਦ ਬਾਰਾਮਤੀ ਸੀਟ ਤੋਂ ਚੋਣ ਲੜਨਗੇ। ਛਗਨ ਭੁਜਬਲ ਯੇਲਾ ਸੀਟ ਤੋਂ ਚੋਣ ਲੜ ਰਹੇ ਹਨ।
ਅੰਬੇਗਾਂਵ ਤੋਂ ਦਿਲੀਪ ਪਾਟਿਲ, ਕਾਗਲ ਸੀਟ ਤੋਂ ਹਸਨ ਮੁਸ਼ਰਿਫ, ਪਾਰਲੀ ਤੋਂ ਧਨੰਜੇ ਮੁੰਡੇ, ਡਿੰਡੋਰੀ ਤੋਂ ਨਰਹਰੀ ਝੀਰਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਹੇਰੀ ਤੋਂ ਬਾਬਾ ਧਰਮਰਾਓ, ਸ਼੍ਰੀਵਰਧਨ ਤੋਂ ਅਦਿਤੀ ਤਤਕਰੇ, ਅਰਜੁਨੀ ਮੋਰਗਾਓਂ ਤੋਂ ਰਾਜਕੁਮਾਰ ਬਡੋਲੇ, ਉਦਗੀਰ ਤੋਂ ਸੰਜੇ ਵਾਂਸੋਡੇ, ਮਾਜਲਗਾਓਂ ਤੋਂ ਪ੍ਰਕਾਸ਼ ਦਾਦਾ ਸੋਲੰਕੇ, ਵਾਈ ਤੋਂ ਮਕਰੰਦ ਪਾਟਿਲ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਪਾਰਟੀ ਨੇ ਸਿਨਾਰ ਤੋਂ ਮਾਨਿਕਰਾਓ ਕੋਕਾਟੇ, ਖੇੜ ਆਨੰਦੀ ਤੋਂ ਦਿਲੀਪ ਮੋਹਿਤੇ, ਅਹਿਮਦਨਗਰ ਸ਼ਹਿਰ ਤੋਂ ਸੰਗਰਾਮ ਜਗਤਾਪ, ਇੰਦਾਪੁਰ ਤੋਂ ਦੱਤਾਤ੍ਰੇਯ ਭਰਨੇ, ਸ਼ਾਹਪੁਰ ਤੋਂ ਦੌਲਤ ਦਰੋਦਾ, ਕਲਵਾਨ ਤੋਂ ਨਿਤਿਨ ਪਵਾਰ ਨੂੰ ਉਮੀਦਵਾਰ ਬਣਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਮਹਾਯੁਤੀ ਦੇ ਸੀਟ ਸ਼ੇਅਰਿੰਗ ਫਾਰਮੂਲੇ ਦੇ ਤਹਿਤ ਅਜੀਤ ਪਵਾਰ ਦੀ ਐਨਸੀਪੀ 55 ਸੀਟਾਂ ਉੱਤੇ ਚੋਣ ਲੜੇਗੀ। ਜਦਕਿ ਭਾਜਪਾ 155 ਸੀਟਾਂ 'ਤੇ ਅਤੇ ਸ਼ਿਵ ਸੈਨਾ 78 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰੇਗੀ।