ਜਗਜੀਤ ਸਿੰਘ ਡੱਲੇਵਾਲ VC ਰਾਹੀ ਸੁਪਰੀਮ ਕੋਰਟ ਵਿਚ ਹੋਣਗੇ ਪੇਸ਼
ਅੱਜ ਜਦੋਂ ਉਹ ਨਹਾ ਕੇ ਆ ਰਹੇ ਸਨ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪਏ ਸਨ ਇਸ ਦੇ ਨਾਲ ਹੀ ਇਹ ਖਬਰ ਆਈ ਹੈ ਕਿ ਸੁਪਰੀਮ;
By : BikramjeetSingh Gill
Update: 2024-12-19 09:15 GMT
ਪਟਿਆਲਾ : ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਪਿਛਲੇ 23-24 ਦਿਨਾਂ ਤੋਂ ਭੁੱਖ ਹੜਤਾਲ, ਜਾਂ ਕਹਿ ਲਓ ਮਰਨ ਵਰਤ ਉੱਤੇ ਬੈਠੇ ਹੋਏ ਹਨ । ਅੱਜ ਜਦੋਂ ਉਹ ਨਹਾ ਕੇ ਆ ਰਹੇ ਸਨ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪਏ ਸਨ ਇਸ ਦੇ ਨਾਲ ਹੀ ਇਹ ਖਬਰ ਆਈ ਹੈ ਕਿ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਸੀ।
ਇਸ ਨੂੰ ਮੌਕਾ ਜਾਂ ਆਫਰ ਵੀ ਆਖ ਸਕਦੇ ਹਾਂ । ਹੁਣ ਜਗਜੀਤ ਸਿੰਘ ਡੱਲੇਵਾਲ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਵੀਡੀਓ ਕਾਨਫਰਸਿੰਗ VC ਰਾਹੀਂ ਸੁਪਰੀਮ ਕੋਰਟ ਵਿੱਚ ਪੇਸ਼ ਹੋਣਗੇ ਅਤੇ ਕਿਸਾਨਾਂ ਦਾ ਪੱਖ ਪੇਸ਼ ਕਰਨਗੇ । ਹੁਣ ਇੱਥੇ ਵੇਖਣਾ ਇਹ ਹੈ ਕਿ ਖਰਾਬ ਸਿਹਤ ਦੇ ਹੋਣ ਦੇ ਬਾਵਜੂਦ ਵੀ ਡੱਲੇਵਾਲ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਕਿਸ ਤਰ੍ਹਾਂ ਪੇਸ਼ ਹੋਣਗੇ । ਇਹ ਅਦਾਲਤ ਵਿੱਚ ਪੇਸ਼ ਹੋਣ ਦੀ ਪ੍ਰਕਿਰਿਆ ਅੱਜ ਹੀ ਥੋੜੀ ਦੇਰ ਬਾਅਦ ਨਿਭਾਈ ਜਾਵੇਗੀ।