Breaking : ਜਗਤਾਰ ਸਿੰਘ ਤਾਰਾ ਹੋਏ ਬਰੀ

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ਕਰਕੇ ਭਾਈ ਜਗਤਾਰ ਸਿੰਘ ਤਾਰਾ ਨੂੰ ਬਰੀ ਕਰਨ ਦਾ ਹੁਕਮ ਦਿੱਤਾ।

By :  Gill
Update: 2025-10-28 08:52 GMT

ਜਗਤਾਰ ਸਿੰਘ ਤਾਰਾ ਨੂੰ ਹਾਲ ਹੀ ਵਿੱਚ ਕੁਝ ਕੇਸਾਂ ਵਿੱਚੋਂ ਬਰੀ ਕੀਤਾ ਗਿਆ ਹੈ

ਜਗਤਾਰ ਸਿੰਘ ਤਾਰਾ ਨੂੰ ਇੱਕ ਹੋਰ ਪੁਰਾਣੇ ਕੇਸ ਵਿੱਚੋਂ ਅੱਜ ਵੱਡੀ ਰਾਹਤ ਮਿਲੀ ਹੈ। ਸਾਲ 2009 ਵਿੱਚ ਥਾਣਾ ਭੋਗਪੁਰ ਵਿਖੇ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (UAPA) ਦੀਆਂ ਧਾਰਾਵਾਂ 17, 18, 20 ਅਤੇ ਅਸਲਾ ਐਕਟ (Arms Act) ਤਹਿਤ ਦਰਜ ਕੀਤੇ ਗਏ ਇੱਕ ਕੇਸ ਵਿੱਚੋਂ ਅੱਜ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ਕਰਕੇ ਭਾਈ ਜਗਤਾਰ ਸਿੰਘ ਤਾਰਾ ਨੂੰ ਬਰੀ ਕਰਨ ਦਾ ਹੁਕਮ ਦਿੱਤਾ।

ਭਾਈ ਤਾਰਾ ਨੂੰ ਅੱਜ ਇਸ ਕੇਸ ਦੀ ਸੁਣਵਾਈ ਲਈ ਵੀਡੀਓ ਕਾਨਫ਼ਰੰਸਿੰਗ ਰਾਹੀਂ ਬੁੜੈਲ ਜੇਲ੍ਹ ਤੋਂ ਪੇਸ਼ ਕੀਤਾ ਗਿਆ।

Tags:    

Similar News