ਢਡਰੀਆਵਾਲੇ ਵਿਰੁਧ ਕਤਲ ਅਤੇ ਰੇਪ ਦਾ ਮਾਮਲਾ ਦਰਜ

ਇਥੇ ਦੱਸ ਦਈਏ ਕਿ ਇਹ 28 ਸਾਲਾ ਲੜਕੀ ਕੈਥਲ ਤੋਂ ਪਰਮੇਸ਼ਰ ਦੁਆਰ ਗੁਰਦੁਆਰੇ ਆਈ ਸੀ ਅਤੇ ਇਹ ਵੀ ਕਿ ਪਰਿਵਾਰ ਨੇ ਸ਼ੱਕ ਜਾਹਰ ਕੀਤਾ ਹੈ ਕਿ ਲੜਕੀ ਨੂੰ ਜਹਿਰ ਦਿੱਤਾ ਗਿਆ ਸੀ।;

Update: 2024-12-10 11:33 GMT

ਪਟਿਆਲਾ : ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਕਤਲ ਅਤੇ ਰੇਪ ਦਾ ਪਰਚਾ ਦਰਜ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਇਹ ਢੱਡਰੀਆਂ ਵਾਲੇ ਦੇ ਡੇਰੇ ਵਿੱਚ ਇੱਕ ਲੜਕੀ ਦਾ ਕਤਲ ਹੋ ਗਿਆ ਸੀ ਇਹ ਕੇਸ ਸਾਲ 2012 ਦਾ ਹੈ । ਇਹ ਡੇਰਾ ਗੁਰਦੁਆਰਾ ਪਰਮੇਸ਼ਰ ਦੁਆਰ ਦੇ ਵਿੱਚ ਹੈ । ਲੜਕੀ ਦੇ ਕਤਲ ਹੋ ਜਾਣ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੇਸ ਦਰਜ ਕਰਵਾਇਆ ਸੀ । ਇਹ ਕੇਸ 302 307 ਅਤੇ 506 ਧਾਰਾ ਤਹਿਤ ਦਰਜ ਕੀਤਾ ਗਿਆ ਹੈ।

ਇਥੇ ਦੱਸ ਦਈਏ ਕਿ ਇਹ 28 ਸਾਲਾ ਲੜਕੀ ਕੈਥਲ ਤੋਂ ਪਰਮੇਸ਼ਰ ਦੁਆਰ ਗੁਰਦੁਆਰੇ ਆਈ ਸੀ ਅਤੇ ਇਹ ਵੀ ਕਿ ਪਰਿਵਾਰ ਨੇ ਸ਼ੱਕ ਜਾਹਰ ਕੀਤਾ ਹੈ ਕਿ ਲੜਕੀ ਨੂੰ ਜਹਿਰ ਦਿੱਤਾ ਗਿਆ ਸੀ।

ਇਥੇ ਇਹ ਵੀ ਦੱਸ ਦਈਏ ਕਿ ਇਹ ਹਾਲੇ ਤੱਕ ਸਿਰਫ ਦੋਸ਼ ਹਨ। ਯਾਨੀ ਕਿ ਦੋਸ਼ ਕਿਸੇ ਉਤੇ ਵੀ ਸਬੂਤਾਂ ਨੂੰ ਲੈ ਕੇ ਲਾਏ ਜਾ ਸਕਦੇ ਹਨ। ਦੋਸ਼ ਲੱਗ ਜਾਣ ਦਾ ਮਤਲਬ ਇਹ ਨਹੀ ਹੁੰਦਾ ਕਿ ਸਬੰਧਤ ਵਿਅਕਤੀ ਦੋਸ਼ੀ ਹੈ। ਦੋਸ਼ ਸਾਬਤ ਹੋਣ ਤਕ ਵਿਅਕਤੀ ਸਿਰਫ ਮੁਲਜ਼ਮ ਹੁੰਦਾ ਹੈ।

ਕੇਸ ਦਰਜ ਹੋਣ ਮਗਰੋ ਜਦੋ ਤੱਕ ਅਦਾਲਤ ਕਿਸੇ ਨੂੰ ਦੋਸ਼ੀ ਸਾਬਤ ਜਾਂ ਐਲਾਨ ਨਹੀ ਕਰਦੀ ਉਦੋ ਤੱਕ ਸਿਰਫ਼ ਦੋਸ਼ ਹੁੰਦੇ ਹਨ ਦੋਸ਼ੀ ਨਹੀ।

ਇਥੇ ਇਸ ਕੇਸ ਵਿਚ ਵੀ ਢਡਰੀਆਵਾਲੇ 'ਤੇ ਦੋਸ਼ਾਂ ਤਹਿਤ ਪਰਚਾ ਦਰਜ ਹੋਇਆ ਹੈ। ਬਾਕੀ ਅੰਤਮ ਫੈਸਲਾ ਅਦਾਲਤ ਨੇ ਕਰਨਾ ਹੈ। ਇਥੇ ਇਹ ਵੀ ਹੈ ਕਿ ਇਹ ਜੋ ਕਤਲ ਅਤੇ ਰੇਪ ਹੋਇਆ ਹੈ ਇਹ ਡੇਰੇ ਦੀ ਹਦੂਦ ਅੰਦਰ ਹੋਇਆ ਹੋ ਸਕਦਾ ਹੈ। ਜਿਸ ਲਈ ਅਸਲ ਮੁਲਜ਼ਮ ਨੂੰ ਲੱਭਣਾ ਅਤੇ ਪਛਾਨ ਕਰਨੀ ਹਾਲੇ ਬਾਕੀ ਹੈ।

Tags:    

Similar News