ਇਰਾਨ ਨੇ ਇਜ਼ਰਾਈਲ ’ਤੇ 400 ਮਿਜ਼ਾਈਲਾਂ ਦਾਗੀਆਂ
ਇਰਾਨ ਨੇ ਬੀਤੀ ਰਾਤ ਵੇਲੇ ਇਜ਼ਰਾਈਲ ’ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ।;
By : DarshanSingh
Update: 2024-10-02 00:22 GMT
ਯੇਰੂਸ਼ਲਮ-ਇਰਾਨ ਨੇ ਬੀਤੀ ਰਾਤ ਵੇਲੇ ਇਜ਼ਰਾਈਲ ’ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ। ਇਹ ਜਾਣਕਾਰੀ ਮਿਲੀ ਹੈ ਕਿ ਇਰਾਨ ਨੇ ਇਜ਼ਰਾਈਲ ਵੱਲ ਚਾਰ ਸੌ ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਕਈ ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਮਿਜ਼ਾਈਲਾਂ ਦੀ ਗਿਣਤੀ ਡੇਢ ਸੌ ਤੋਂ ਚਾਰ ਸੌ ਦੱਸੀ ਜਾ ਰਹੀ ਹੈ। ਦੂਜੇ ਪਾਸੇ ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਬੰਕਰਾਂ ਵਿਚ ਜਾਣ ਤੇ ਚੌਕਸ ਰਹਿਣ ਲਈ ਕਿਹਾ ਹੈ। ਇਸ ਦੌਰਾਨ ਇਜ਼ਰਾਈਲ ਨੇ ਕਈ ਮਿਜ਼ਾਈਲਾਂ ਨੂੰ ਹਵਾ ਵਿਚ ਹੀ ਨਕਾਰਾ ਕਰ ਦਿੱਤਾ। ਜਦੋਂ ਇਰਾਨ ਨੇ ਇਜ਼ਰਾਈਲ ’ਤੇ ਹਮਲਾ ਕੀਤਾ ਤਾਂ ਇਜ਼ਰਾਈਲ ਵਿਚ ਅਲਾਰਮ ਵਜਾਏ ਗਏ ਤੇ ਵੱਡੀ ਗਿਣਤੀ ਇਜ਼ਰਾਇਲੀ ਬੰਕਰਾਂ ਵਿਚ ਲੁਕ ਗਏ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਇ ਬਾਇਡਨ ਨੇ ਇਜ਼ਰਾਈਲ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।