ਸਲਮਾਨ ਖਾਨ ਨੂੰ ਮੰਗਲਵਾਰ ਸਵੇਰੇ ਫਿਰ ਤੋਂ ਲਾਰੇਂਸ ਦੇ ਨਾਂ 'ਤੇ ਧਮਕੀ ਮਿਲੀ ਹੈ। ਮੁੰਬਈ ਕੰਟਰੋਲ ਰੂਮ 'ਚ ਮਿਲੇ ਸੰਦੇਸ਼ 'ਚ ਕਿਹਾ ਗਿਆ ਸੀ ਕਿ ਜੇਕਰ ਸਲਮਾਨ ਖਾਨ ਬਿਸ਼ਨੋਈ ਭਾਈਚਾਰੇ ਦੇ ਮੰਦਰ 'ਚ ਜਾ ਕੇ ਕਾਲੇ ਹਿਰਨ ਦੇ ਸ਼ਿਕਾਰ ਲਈ ਮੁਆਫੀ ਨਹੀਂ ਮੰਗਦੇ ਜਾਂ 5 ਕਰੋੜ ਰੁਪਏ ਨਹੀਂ ਦਿੰਦੇ ਤਾਂ ਉਨ੍ਹਾਂ ਦੀ ਜਾਨ ਜਾ ਸਕਦੀ ਹੈ।
ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਧਮਕੀ ਦੇਣ ਵਾਲੇ ਦੋਸ਼ੀ ਨੂੰ ਪੁਲਸ ਨੇ ਕਰਨਾਟਕ ਤੋਂ ਗ੍ਰਿਫਤਾਰ ਕਰ ਲਿਆ ਹੈ। ਉਸਦਾ ਨਾਮ ਵਿਕਰਮ ਹੈ। ਪੁਲਿਸ ਮਾਮਲੇ ਦੀ ਜਾਂਚ ਲਈ ਮੁਲਜ਼ਮਾਂ ਨੂੰ ਮੁੰਬਈ ਲੈ ਕੇ ਆਵੇਗੀ।