ਦਿੱਲੀ ਏਮਜ਼ 'ਚ ਭਰਤੀ ਬਿਹਾਰ ਦੀ ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨਹਾ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਉਨ੍ਹਾਂ ਨੇ ਛਠ ਮਹਾਪਰਵ ਦੇ ਪਹਿਲੇ ਦਿਨ ਆਖਰੀ ਸਾਹ ਲਿਆ। ਅੱਜ (ਬੁੱਧਵਾਰ) ਸਵੇਰੇ 9:40 ਵਜੇ ਇੰਡੀਗੋ ਫਲਾਈਟ ਰਾਹੀਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਟਨਾ ਲਿਆਂਦਾ ਜਾ ਰਿਹਾ ਹੈ। ਦੁਪਹਿਰ 12 ਵਜੇ ਤੋਂ ਬਾਅਦ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਪਟਨਾ 'ਚ ਰੱਖਿਆ ਜਾਵੇਗਾ।