ਚੰਡੀਗੜ੍ਹ ਵਿੱਚ ਕੋਠੀ ’ਤੇ ਗਰਨੇਡ ਸੁੱਟਿਆ, ਦਹਿਸ਼ਤ ਦਾ ਮਾਹੌਲ

ਆਟੋ ਰਿਕਸ਼ਾ ’ਤੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਅੱਜ ਸ਼ਾਮ ਨੂੰ ਇੱਥੇ ਸੈਕਟਰ-10 ਸਥਿਤ ਇੱਕ ਕੋਠੀ ਵਿੱਚ ਹੱਥਗੋਲਾ ਸੁੱਟੇ ਜਾਣ ਕਾਰਨ ਦਹਿਸ਼ਤ ਦਾ ਮਾਹੌਲ ਹੈ;

Update: 2024-09-12 00:47 GMT

ੰਡੀਗੜ੍ਹ-ਆਟੋ ਰਿਕਸ਼ਾ ’ਤੇ ਆਏ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਅੱਜ ਸ਼ਾਮ ਨੂੰ ਇੱਥੇ ਸੈਕਟਰ-10 ਸਥਿਤ ਇੱਕ ਕੋਠੀ ਵਿੱਚ ਹੱਥਗੋਲਾ ਸੁੱਟੇ ਜਾਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਧਮਾਕਾ ਏਨਾ ਜਬਰਦਸਤ ਸੀ ਕਿ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਸੂਤਰਾਂ ਮੁਤਾਬਕ ਇਸ ਘਟਨਾ ਵਿੱਚ ਤਿੰਨ ਸ਼ੱਕੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਇੱਕ ਨੇ ਬੰਬ ਸੁੱਟਿਆ ਜਦੋਂ ਦੋ ਆਟੋ ਰਿਕਸ਼ਾ ਵਿੱਚ ਹੀ ਰਹੇ। ਚੰਡੀਗੜ੍ਹ ਦੇ ਡੀਆਈਜੀ ਅਤੇ ਐੱਸਐੱਸਪੀ ਸਮੇਤ ਹੋਰ ਸੀਨੀਅਰ ਪੁਲੀਸ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਸਥਾਨ ’ਤੇ ਪਹੁੰਚ ਗਏ ਹਨ। ਫਾਇਰ ਬ੍ਰਿਗੇਡ ਅਤੇ ਕੌਮੀ ਆਫ਼ਤ ਰਾਹਤ ਬਲ ਦੀਆਂ ਟੀਮਾਂ ਵੀ ਪਹੁੰਚ ਗਈਆਂ ਹਨ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਧਮਾਕੇ ਮਗਰੋਂ ਬੰਬ ਨਕਾਰਾ ਦਸਤੇ ਦੀ ਟੀਮ ਨੂੰ ਨਮੂਨੇ ਇਕੱਤਰ ਕਰਨ ਲਈ ਬੁਲਾਇਆ ਗਿਆ ਹੈ।

Similar News