ਰੂਸੀ ਫੌਜ ਵੱਲੋਂ ਪੰਜਾਬ ਦੇ ਪੰਜ ਨੌਜਵਾਨਾਂ ਦੀਆਂ ਸੇਵਾਵਾਂ ਖਤਮ

ਰੂਸੀ ਫੌਜ ਵਿਚ ਕੰਮ ਕਰ ਰਹੇ ਛੇ ਭਾਰਤੀਆਂ ਨੂੰ ਉਥੋਂ ਦੀ ਫੌਜ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ਜਿਸ ਕਾਰਨ ਉਹ ਅੱਜ ਰਾਤ ਨੂੰ ਵਤਨ ਪਰਤ ਰਹੇ ਹਨ

Update: 2024-09-11 00:29 GMT

ਨਵੀਂ ਦਿੱਲੀ-ਰੂਸੀ ਫੌਜ ਵਿਚ ਕੰਮ ਕਰ ਰਹੇ ਛੇ ਭਾਰਤੀਆਂ ਨੂੰ ਉਥੋਂ ਦੀ ਫੌਜ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ਜਿਸ ਕਾਰਨ ਉਹ ਅੱਜ ਰਾਤ ਨੂੰ ਵਤਨ ਪਰਤ ਰਹੇ ਹਨ। ਇਨ੍ਹਾਂ ਵਿਚੋਂ ਪੰਜ ਪੰਜਾਬ ਅਤੇ ਇਕ ਹਰਿਆਣਾ ਨਾਲ ਸਬੰਧਤ ਹਨ। ਇਸ ਵੇਲੇ ਕੁੱਲ ਮਿਲਾ ਕੇ 89 ਭਾਰਤੀ ਨਾਗਰਿਕ ਰੂਸੀ ਫੌਜ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਰੂਸ ਤੋਂ ਛੇ ਨੌਜਵਾਨਾਂ ਦੀ ਵਾਪਸੀ ਭਾਰਤ ਵੱਲੋਂ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਤੋਂ ਬਾਅਦ ਹੋਈ ਹੈ। ਇਸ ਸਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਲਾਈ ਵਿੱਚ ਰੂਸ ਦੀ ਯਾਤਰਾ ਕੀਤੀ ਸੀ ਤੇ ਸਾਰੇ ਭਾਰਤੀਆਂ ਦੀ ਛੇਤੀ ਰਿਹਾਈ ਦਾ ਮਾਮਲਾ ਚੁੱਕਿਆ ਸੀ। ਇਹ ਜਾਣਕਾਰੀ ਮਿਲੀ ਹੈ ਕਿ ਛੇ ਨੌਜਵਾਨ ਮੰਗਲਵਾਰ ਰਾਤ ਨੂੰ ਦਿੱਲੀ ਪਰਤ ਰਹੇ ਹਨ ਅਤੇ 10 ਹੋਰਾਂ ਦੇ ਵੀ ਜਲਦੀ ਹੀ ਭਾਰਤ ਪੁੱਜਣ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਦੇ ਅੰਕੜੇ ਦਰਸਾਉਂਦੇ ਹਨ ਕਿ 13 ਭਾਰਤੀ ਨਾਗਰਿਕ ਪਹਿਲਾਂ ਹੀ ਰੂਸੀ ਹਥਿਆਰਬੰਦ ਬਲਾਂ ਨੂੰ ਛੱਡ ਚੁੱਕੇ ਹਨ ਤੇ 66 ਹੋਰ ਜਲਦੀ ਛੁੱਟੀ ਦੀ ਮੰਗ ਕਰ ਰਹੇ ਹਨ। ਅੱਜ ਰਾਤ ਘਰ ਪਹੁੰਚਣ ਵਾਲੇ ਛੇ ਨੌਜਵਾਨਾਂ ਵਿੱਚ ਸਾਜਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਕਰਨ ਭੰਡਾਰੀ, ਅਵਿਨਾਸ਼ ਮਸੀਹ ਅਤੇ ਸ਼ਹਿਯਾਦ ਸਿੰਘ (ਸਾਰੇ ਪੰਜਾਬ) ਅਤੇ ਰਜਤ ਗੁਪਤਾ ਹਰਿਆਣਾ ਨਾਲ ਸਬੰਧਤ ਹਨ।

Similar News