ਪਟਾਕਾ ਫੈਕਟਰੀ ’ਚ ਧਮਾਕਾ, ਔਰਤ ਸਣੇ ਦੋ ਹਲਾਕ, ਚਾਰ ਜ਼ਖ਼ਮੀ
ਨਜ਼ਦੀਕੀ ਪਿੰਡ ਨੰਗਲ ਗੁਰੂ ਵਿੱਚ ਕਿਰਾਏ ਦੇ ਇੱਕ ਮਕਾਨ ’ਚ ਚੱਲ ਰਹੀ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਇੱਕ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ;
By : DarshanSingh
Update: 2024-09-03 00:33 GMT
ਜੰਡਿਆਲਾ-ਨਜ਼ਦੀਕੀ ਪਿੰਡ ਨੰਗਲ ਗੁਰੂ ਵਿੱਚ ਕਿਰਾਏ ਦੇ ਇੱਕ ਮਕਾਨ ’ਚ ਚੱਲ ਰਹੀ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਇੱਕ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਚਾਰ ਹੋਰ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਨੰਗਲ ਗੁਰੂ ਵਿੱਚ ਬੀਤੀ ਸ਼ਾਮ ਨੂੰ ਵਾਪਰੀ। ਪਟਾਕੇ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਘਰ ਅੰਦਰ ਰੱਖੀ ਹੋਈ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀਆਂ ਕੰਧਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜੰਡਿਆਲਾ ਗੁਰੂ ਦੇ ਡੀਐੱਸਪੀ ਅਰਵਿੰਦਰ ਸਿੰਘ ਪੁਲੀਸ ਪਾਰਟੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਇਆ। ਧਮਾਕੇ ਵਿੱਚ ਘਰ ਦੀ ਛੱਤ ਉੱਡ ਗਈ ਅਤੇ ਕੰਧਾਂ ਵੀ ਡਿੱਗ ਪਈਆਂ।