ਸਿਰ ’ਚ ਗੋਲੀ ਵੱਜਣ ਕਾਰਨ ਪੰਜਾਬ ਦੇ ਜਵਾਨ ਦੀ ਮੌਤ

ਇੱਥੋਂ ਦੇ ਇੱਕ ਮਿਲਟਰੀ ਸਟੇਸ਼ਨ ’ਤੇ ਸਿਰ ’ਚ ਗੋਲੀ ਵੱਜਣ ਕਾਰਨ ਸੈਨਾ ਦੇ ਇੱਕ ਜਵਾਨ ਦੀ ਮੌਤ ਹੋ ਗਈ। ਫੌਜ ਨੇ ਗੋਲੀਬਾਰੀ;

Update: 2024-09-03 00:27 GMT

ਜੰਮੂ-ਇੱਥੋਂ ਦੇ ਇੱਕ ਮਿਲਟਰੀ ਸਟੇਸ਼ਨ ’ਤੇ ਸਿਰ ’ਚ ਗੋਲੀ ਵੱਜਣ ਕਾਰਨ ਸੈਨਾ ਦੇ ਇੱਕ ਜਵਾਨ ਦੀ ਮੌਤ ਹੋ ਗਈ। ਫੌਜ ਨੇ ਗੋਲੀਬਾਰੀ ਮਗਰੋਂ ਅਲਰਟ ਜਾਰੀ ਕੀਤੇ ਜਾਣ ਤੇ ਘਰ-ਘਰ ਤਲਾਸ਼ੀ ਮੁਹਿੰਮ ਚਲਾਏ ਜਾਣ ਤੋਂ ਬਾਅਦ ਕਿਸੇ ਵੀ ਅਤਿਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਪੰਜਾਬ ਦਾ ਰਹਿਣ ਵਾਲਾ ਨਾਇਕ ਕੁਲਦੀਪ ਸਿੰਘ ਜੰਮੂ ਕੇ ਬਾਹਰਵਾਰ ਸਥਿਤ ਸੁੰਜਵਾਂ ਮਿਲਟਰੀ ਸਟੇਸ਼ਨ ’ਤੇ ਗਾਰਡ ਦੀ ਡਿਊਟੀ ’ਤੇ ਤਾਇਨਾਤ ਸੀ ਜਦੋਂ ਉਸ ਦੇ ਸਿਰ ’ਚ ਗੋਲੀ ਵੱਜੀ। ਸੂਤਰਾਂ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸੰਕੇਤ ਮਿਲੇ ਹਨ ਕਿ ਜਵਾਨ ਨੇ ਖੁਦਕੁਸ਼ੀ ਕੀਤੀ ਹੈ।

Similar News