ਵਿਨੇਸ਼ ਫੋਗਾਟ ਨੇ ਇਤਿਹਾਸ ਸਿਰਜਿਆ, ਫਾਈਨਲ ਵਿੱਚ ਪੁੱਜੀ

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਇੱਥੇ ਓਲੰਪਿਕ ਖੇਡਾਂ ਵਿੱਚ ਮਹਿਲਾਵਾਂ ਦੇ ਕੁਸ਼ਤੀ ਦੇ 50 ਕਿਲੋ ਭਾਰ ਵਰਗ ਵਿੱਚ ਜਿੱਤ ਦਰਜ ਕਰ ਕੇ ਫਾਈਨਲ ਵਿੱਚ ਪਹੁੰਚ ਗਈ ਹੈ;

Update: 2024-08-07 00:17 GMT

ਪੈਰਿਸ, 6 ਅਗਸਤ

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਇੱਥੇ ਓਲੰਪਿਕ ਖੇਡਾਂ ਵਿੱਚ ਮਹਿਲਾਵਾਂ ਦੇ ਕੁਸ਼ਤੀ ਦੇ 50 ਕਿਲੋ ਭਾਰ ਵਰਗ ਵਿੱਚ ਜਿੱਤ ਦਰਜ ਕਰ ਕੇ ਫਾਈਨਲ ਵਿੱਚ ਪਹੁੰਚ ਗਈ ਹੈ। ਉਸ ਨੇ ਸੈਮੀਫਾਈਨਲ ਵਿੱਚ ਕਿਊਬਾ ਦੀ ਗੂਜਮੈਨ ਲੋਪੇਜ ਨੂੰ 5-0 ਨਾਲ ਹਰਾਇਆ। ਇਸ ਤਰ੍ਹਾਂ ਫੋਗਾਟ ਨੇ ਇਸ ਜਿੱਤ ਨਾਲ ਭਾਰਤ ਲਈ ਘੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ ਹੈ। ਇਸ ਜਿੱਤ ਨਾਲ ਫੋਗਾਟ ਓਲੰਪਿਕ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ।

ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ ਨੇ ਯੂਕਰੇਨ ਦੀ ਓਕਸਾਨਾ ਲਿਵਾਚ ਨੂੰ 7-5 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪੁੱਜੀ ਸੀ। ਇਸ ਤੋਂ ਪਹਿਲਾਂ ਫੋਗਾਟ ਨੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਸੋਨ ਤਗ਼ਮਾ ਜੇਤੂ ਜਾਪਾਨ ਦੀ ਯੂਈ ਸੁਸਾਕੀ ਨੂੰ ਹਰਾਇਆ ਸੀ। 

Tags:    

Similar News