ਹਮਾਸ ’ਤੇ ਭਿਆਨਕ ਹਮਲੇ ਵਿਚਾਲੇ ਇਜ਼ਰਾਈਲ ਦੇ ਬਦਲੇ ਸੁਰ
ਯੇਰੂਸ਼ਲਮ, 16 ਅਕਤੂਬਰ, ਨਿਰਮਲ : ਹਮਾਸ ’ਤੇ ਜਾਰੀ ਭਿਆਨਕ ਹਮਲੇ ਦੇ ਵਿਚ ਇਜ਼ਰਾਈਲ ਦੇ ਸੁਰ ਬਦਲ ਗਏ ਹਨ ਅਤੇ ਇਜ਼ਰਾਈਲ ਨੇ ਕਿਹਾ ਕਿ ਉਸ ਦਾ ਮਕਸਦ ਗਾਜ਼ਾ ਪੱਟੀ ’ਤੇ ਕਬਜ਼ਾ ਹਾਸਲ ਕਰਨਾ ਨਹੀਂ ਹੈ। ਇਜ਼ਰਾਈਲ ਦੇ ਸੁਰ ਵਿਚ ਇਹ ਤਬਦੀਲੀ ਉਸ ਸਮੇਂ ਆਈ ਜਦ ਅਮਰੀਕਾ ਰਾਸ਼ਟਰਪਤੀ ਬਾਈਡਨ ਨੇ ਚਿਤਾਵਨੀ ਦਿੱਤੀ ਸੀ ਕਿ ਗਾਜ਼ਾ ਪੱਟੀ ’ਤੇ […]
By : Hamdard Tv Admin
ਯੇਰੂਸ਼ਲਮ, 16 ਅਕਤੂਬਰ, ਨਿਰਮਲ : ਹਮਾਸ ’ਤੇ ਜਾਰੀ ਭਿਆਨਕ ਹਮਲੇ ਦੇ ਵਿਚ ਇਜ਼ਰਾਈਲ ਦੇ ਸੁਰ ਬਦਲ ਗਏ ਹਨ ਅਤੇ ਇਜ਼ਰਾਈਲ ਨੇ ਕਿਹਾ ਕਿ ਉਸ ਦਾ ਮਕਸਦ ਗਾਜ਼ਾ ਪੱਟੀ ’ਤੇ ਕਬਜ਼ਾ ਹਾਸਲ ਕਰਨਾ ਨਹੀਂ ਹੈ। ਇਜ਼ਰਾਈਲ ਦੇ ਸੁਰ ਵਿਚ ਇਹ ਤਬਦੀਲੀ ਉਸ ਸਮੇਂ ਆਈ ਜਦ ਅਮਰੀਕਾ ਰਾਸ਼ਟਰਪਤੀ ਬਾਈਡਨ ਨੇ ਚਿਤਾਵਨੀ ਦਿੱਤੀ ਸੀ ਕਿ ਗਾਜ਼ਾ ਪੱਟੀ ’ਤੇ ਕਬਜ਼ਾ ਹਾਸਲ ਕਰਨਾ ਵੱਡੀ ਗਲਤੀ ਹੋਵੇਗੀ।
ਮੱਧ ਪੂਰਬ ’ਚ ਵਧਦੀ ਖੂਨੀ ਜੰਗ ਦੇ ਵਿਚਕਾਰ, ਇਜ਼ਰਾਈਲੀ ਫੌਜਾਂ ਗਾਜ਼ਾ ਪੱਟੀ ’ਤੇ ਕਬਜ਼ਾ ਕਰਨ ਲਈ ਲਗਾਤਾਰ ਅੱਗੇ ਵਧ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ, ਜੋ ਹੁਣ ਤੱਕ ਯੁੱਧ ਵਿੱਚ ਇਜ਼ਰਾਈਲ ਨਾਲ ਨਜ਼ਰ ਆਉਂਦੇ ਸਨ, ਨੇ ਨੇਤਨਯਾਹੂ ਨੂੰ ਚੇਤਾਵਨੀ ਦਿੱਤੀ ਹੈ ਕਿ ਗਾਜ਼ਾ ਉੱਤੇ ਇਜ਼ਰਾਈਲ ਦਾ ਕਬਜ਼ਾ ਇੱਕ ਵੱਡੀ ਗਲਤੀ ਹੋਵੇਗੀ। ਰਾਸ਼ਟਰਪਤੀ ਜੋਅ ਬਾਈਡਨ ਨੇ ਐਤਵਾਰ ਨੂੰ ਪ੍ਰਸਾਰਿਤ ਇੱਕ ਇੰਟਰਵਿਊ ਵਿੱਚ ਇਜ਼ਰਾਈਲ ਨੂੰ ਗਾਜ਼ਾ ਉੱਤੇ ਮੁੜ ਕਬਜ਼ਾ ਨਾ ਕਰਨ ਦੀ ਚੇਤਾਵਨੀ ਦਿੱਤੀ।
ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ ’ਚ ਘੱਟੋ-ਘੱਟ 4000 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ’ਚ ਆਮ ਨਾਗਰਿਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮਰਨ ਵਾਲਿਆਂ ਵਿੱਚ ਘੱਟੋ-ਘੱਟ 29 ਅਮਰੀਕੀ ਵੀ ਸ਼ਾਮਲ ਹਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਇਜ਼ਰਾਇਲੀ ਫੌਜ ਹਮਾਸ ਦੇ ਖਿਲਾਫ ਹਰ ਤਰ੍ਹਾਂ ਦੀ ਲੜਾਈ ’ਚ ਗਾਜ਼ਾ ਪੱਟੀ ’ਤੇ ਪੂਰਾ ਕੰਟਰੋਲ ਹਾਸਲ ਕਰਨ ਦੇ ਉਦੇਸ਼ ਨਾਲ ਅੱਗੇ ਵਧ ਰਹੀ ਹੈ। ਇਜ਼ਰਾਇਲੀ ਫੌਜ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਜ਼ਮੀਨੀ, ਹਵਾਈ ਅਤੇ ਜਲ ਸੈਨਾ ਨੇ ਗਾਜ਼ਾ ਨੂੰ ਤਿੰਨੋਂ ਸਿਰਿਆਂ ਤੋਂ ਘੇਰ ਲਿਆ ਹੈ।
ਦੂਜੇ ਪਾਸੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਗਾਜ਼ਾ ਵਿੱਚ ਮਨੁੱਖੀ ਸੰਕਟ ਦੀ ਚੇਤਾਵਨੀ ਦਿੱਤੀ ਹੈ। ਪਰ ਨਵੀਂ ਇੰਟਰਵਿਊ ਵਿੱਚ ਜੋਅ ਬਾਈਡਨ ਨੇ ਇਜ਼ਰਾਈਲ ਨੂੰ ਗਾਜ਼ਾ ਉੱਤੇ ਪੂਰੇ ਪੈਮਾਨੇ ਦੇ ਕਬਜ਼ੇ ਦੇ ਵਿਰੁੱਧ ਚੇਤਾਵਨੀ ਦਿੱਤੀ। ਜੋਅ ਬਾਈਡਨ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਇਹ ਇੱਕ ਵੱਡੀ ਗਲਤੀ ਹੋਵੇਗੀ ਪਰ ਉਸ ਨੇ ਅੱਗੇ ਕਿਹਾ,‘ਉਥੋਂ ਕੱਟੜਪੰਥੀਆਂ ਨੂੰ ਬਾਹਰ ਕੱਢਣ ਦੀ ਫੌਰੀ ਲੋੜ ਹੈ।’