ਫੇਸਬੁੱਕ ਜਾਂ ਇੰਸਟਾਗ੍ਰਾਮ ਨਹੀਂ, ਇਹ ਸੋਸ਼ਲ ਮੀਡੀਆ ਪਲੇਟਫਾਰਮ ਅਮਰੀਕੀਆਂ ਦੀ ਪਹਿਲੀ ਪਸੰਦ
ਨਿਊਯਾਰਕ, 2 ਫਰਵਰੀ , ਰਾਜ ਗੋਗਨਾ-ਅੱਜ ਦੇ ਆਧੁਨਿਕ ਯੁੱਗ ਵਿੱਚ ਜੇਕਰ ਸੋਸ਼ਲ ਮੀਡੀਆ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਵੀ ਬਰੇਕ ਲੱਗ ਸਕਦੀ ਹੈ। ਸੋਸ਼ਲ ਮੀਡੀਆ ਲੋਕਾਂ ਲਈ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਭਾਰਤ ਸਮੇਤ ਦੁਨੀਆ ਭਰ ਦੇ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, […]
By : Editor Editor
ਨਿਊਯਾਰਕ, 2 ਫਰਵਰੀ , ਰਾਜ ਗੋਗਨਾ-ਅੱਜ ਦੇ ਆਧੁਨਿਕ ਯੁੱਗ ਵਿੱਚ ਜੇਕਰ ਸੋਸ਼ਲ ਮੀਡੀਆ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਆਮ ਲੋਕਾਂ ਦੀ ਜ਼ਿੰਦਗੀ ਨੂੰ ਵੀ ਬਰੇਕ ਲੱਗ ਸਕਦੀ ਹੈ। ਸੋਸ਼ਲ ਮੀਡੀਆ ਲੋਕਾਂ ਲਈ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਭਾਰਤ ਸਮੇਤ ਦੁਨੀਆ ਭਰ ਦੇ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਟਵਿੱਟਰ, ਸਨੈਪਚੈਟ ਵਰਗੇ ਕਈ ਸੋਸ਼ਲ ਮੀਡੀਆ ਐਪਸ ਅਤੇ ਪਲੇਟਫਾਰਮ ਭਾਰਤ ਵਿੱਚ ਸਭ ਤੋਂ ਵੱਧ ਵਰਤੇ ਜਾਂਦੇ ਹਨ। ਇਹ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਅਮਰੀਕਾ ਵਿੱਚ ਹੀ ਬਣੇ ਹਨ। ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ।ਅਤੇ ਅਮਰੀਕਾ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਐਪ ਕਿਹੜੀ ਹੈ।ਇੱਕ ਸਰਵੇਖਣ ਮੁਤਾਬਕ ਅਮਰੀਕਾ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਯੂਟਿਊਬ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਸਰਵੇਖਣ ਰਿਪੋਰਟ ਦੇ ਅਨੁਸਾਰ, 83% ਅਮਰੀਕੀ ਬਾਲਗ ਯੂਟਿਊਬ ਦੀ ਵਰਤੋਂ ਕਰਦੇ ਹਨ, ਜੋ ਕਿ ਦੁਨੀਆ ਦਾ ਸਭ ਤੋਂ ਮਸ਼ਹੂਰ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਹੈ।
ਯੂਟਿਊਬ ਤੋਂ ਬਾਅਦ ਫੇਸਬੁੱਕ ਇਸ ਸੂਚੀ ’ਚ ਦੂਜੇ ਨੰਬਰ ’ਤੇ ਹੈ।ਜਿਸ ਦੀ ਵਰਤੋਂ ਅਮਰੀਕਾ ’ਚ 68 ਫੀਸਦੀ ਲੋਕ ਕਰਦੇ ਹਨ।ਤੀਜੇ ਸਥਾਨ ’ਤੇ ਇੰਸਟਾਗ੍ਰਾਮ ਹੈ। ਜਿਸ ਦੀ ਵਰਤੋਂ ਅਮਰੀਕਾ ’ਚ ਰਹਿਣ ਵਾਲੇ 47 ਫੀਸਦੀ ਲੋਕ ਕਰਦੇ ਹਨ।ਇਸ ਸੂਚੀ ਵਿੱਚ ਚੌਥਾ ਨੰਬਰ ਪਿਨਟੈਰੈਸਟ ਹੈ। ਜਿਸ ਦੀ ਵਰਤੋਂ ਅਮਰੀਕਾ ਵਿਚ ਰਹਿਣ ਵਾਲੇ 35 ਫੀਸਦੀ ਲੋਕ ਕਰਦੇ ਹਨ।ਇਸ ਸੂਚੀ ’ਚ ਪੰਜਵੇਂ ਨੰਬਰ ’ਤੇ ਚੀਨੀ ਐਪ ਟਿਕਟੌਕ ਹੈ, ਜਿਸ ਦੀ ਵਰਤੋਂ ਅਮਰੀਕਾ ’ਚ ਰਹਿਣ ਵਾਲੇ 33 ਫੀਸਦੀ ਲੋਕ ਕਰਦੇ ਹਨ।ਇਸ ਸੂਚੀ ਵਿਚ ਛੇਵੇਂ ਨੰਬਰ ’ਤੇ ਲਿੰਕਡਇਨ ਹੈ।ਜਿਸ ਦੀ ਵਰਤੋਂ ਅਮਰੀਕਾ ਵਿਚ ਰਹਿਣ ਵਾਲੇ 30 ਫੀਸਦੀ ਲੋਕ ਕਰਦੇ ਹਨ।ਇਸ ਸੂਚੀ ’ਚ ਸੱਤਵੇਂ ਨੰਬਰ ’ਤੇ ਵੱਟਸਐਪ ਹੈ, ਜਿਸ ਦੀ ਵਰਤੋਂ ਅਮਰੀਕਾ ’ਚ ਰਹਿਣ ਵਾਲੇ 29 ਫੀਸਦੀ ਲੋਕ ਕਰਦੇ ਹਨ।ਅੱਠਵੇਂ ਨੰਬਰ ’ਤੇ ਸਨੈਪਚੈਟ ਹੈ। ਜਿਸ ਦੀ ਵਰਤੋਂ ਅਮਰੀਕਾ ’ਚ ਰਹਿਣ ਵਾਲੇ 27 ਫੀਸਦੀ ਲੋਕ ਕਰਦੇ ਹਨ। ਨੌਵੇਂ ਨੰਬਰ ’ਤੇ ਐਕਸ (ਟਵਿਟਰ) ਹੈ, ਜਿਸ ਦੀ ਵਰਤੋਂ ਅਮਰੀਕਾ ਵਿਚ ਰਹਿਣ ਵਾਲੇ 22 ਫੀਸਦੀ ਲੋਕ ਕਰਦੇ ਹਨ। ਯੂਟਿਊਬ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਅੱਗੇ ਹੈ।