ਅਮਰੀਕੀ ਵਿਦੇਸ਼ ਮੰਤਰੀ ਅਚਾਨਕ ਇਰਾਕ ਦੌਰੇ ’ਤੇ ਪੁੱਜੇ
ਤੇਲ ਅਵੀਵ 6 ਨਵੰਬਰ, ਨਿਰਮਲ : ਇਜ਼ਰਾਈਲ-ਹਮਾਸ ਯੁੱਧ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ ਅਤੇ ਅਜੇ ਤੱਕ ਇਸ ਦੇ ਰੁਕਣ ਦਾ ਕੋਈ ਸੰਕੇਤ ਨਹੀਂ ਹੈ। ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਫਿਰ ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੂੰ ਮਿਲਣ ਲਈ ਬਗਦਾਦ ਪਹੁੰਚੇ। ਬਲਿੰਕਨ ਨੇ ਸੀਰੀਆ ਵਿੱਚ ਅਮਰੀਕੀ ਬਲਾਂ ਉੱਤੇ ਇਰਾਕ ਦੇ ਹਮਲੇ […]
By : Editor Editor
ਤੇਲ ਅਵੀਵ 6 ਨਵੰਬਰ, ਨਿਰਮਲ : ਇਜ਼ਰਾਈਲ-ਹਮਾਸ ਯੁੱਧ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ ਅਤੇ ਅਜੇ ਤੱਕ ਇਸ ਦੇ ਰੁਕਣ ਦਾ ਕੋਈ ਸੰਕੇਤ ਨਹੀਂ ਹੈ। ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਫਿਰ ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੂੰ ਮਿਲਣ ਲਈ ਬਗਦਾਦ ਪਹੁੰਚੇ। ਬਲਿੰਕਨ ਨੇ ਸੀਰੀਆ ਵਿੱਚ ਅਮਰੀਕੀ ਬਲਾਂ ਉੱਤੇ ਇਰਾਕ ਦੇ ਹਮਲੇ ਅਤੇ ਹਮਾਸ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰੋਕਣ ਬਾਰੇ ਚਰਚਾ ਕੀਤੀ।
ਇਜ਼ਰਾਇਲੀ ਫੌਜ ਨੇ ਹਮਾਸ ਨੂੰ ਖਤਮ ਕਰਨ ਲਈ ਗਾਜ਼ਾ ਪੱਟੀ ’ਤੇ ਆਪਣੀ ਬੰਬਾਰੀ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਬੀਤੀ ਰਾਤ ਇਜ਼ਰਾਇਲੀ ਫੌਜ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉਸ ਨੇ ਗਾਜ਼ਾ ਪੱਟੀ ਨੂੰ ‘ਦੋ ਹਿੱਸਿਆਂ’ ਵਿੱਚ ਕੱਟ ਦਿੱਤਾ ਹੈ । ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਜ਼ਰਾਇਲੀ ਫੌਜ ਦੇ ਬੁਲਾਰੇ ਡੇਨੀਅਲ ਹਾਗਰੀ ਨੇ ਕਿਹਾ ਕਿ ਅਸੀਂ ਗਾਜ਼ਾ ਸ਼ਹਿਰ ਨੂੰ ਘੇਰ ਲਿਆ ਹੈ ਅਤੇ ਗਾਜ਼ਾ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਹੈ। ਹੁਣ ਇੱਕ ਦੱਖਣੀ ਗਾਜ਼ਾ ਅਤੇ ਇੱਕ ਉੱਤਰੀ ਗਾਜ਼ਾ ਹੈ। ਉਨ੍ਹਾਂ ਕਿਹਾ ਕਿ ਸੈਨਿਕ ਬੀਚ ’ਤੇ ਪਹੁੰਚ ਗਏ ਹਨ ਅਤੇ ਇਲਾਕੇ ਨੂੰ ਘੇਰ ਲਿਆ ਹੈ।
ਗਾਜ਼ਾ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਦੀ ਖ਼ਬਰ ਤੋਂ ਬਾਅਦ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਤਵਾਰ ਨੂੰ ਇਜ਼ਰਾਈਲ-ਹਮਾਸ ਯੁੱਧ ਨੂੰ ਰੋਕਣ ਲਈ ਆਪਣੇ ਕੂਟਨੀਤਕ ਯਤਨ ਕੀਤੇ। ਬਲਿੰਕਨ ਨੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਬਾਈਡਨ ਪ੍ਰਸ਼ਾਸਨ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਰਿਹਾ ਹੈ। ਉਸ ਨੇ ਗਾਜ਼ਾ ਦੇ ਨਾਗਰਿਕਾਂ ਨੂੰ ਨੁਕਸਾਨ ਨਾ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਗੱਲ ਵੀ ਕੀਤੀ।
ਬਲਿੰਕੇਨ ਫਿਰ ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੂੰ ਮਿਲਣ ਲਈ ਬਗਦਾਦ ਪਹੁੰਚੇ। ਬਲਿੰਕਨ ਨੇ ਸੀਰੀਆ ਵਿੱਚ ਅਮਰੀਕੀ ਬਲਾਂ ਉੱਤੇ ਇਰਾਕ ਦੇ ਹਮਲੇ ਅਤੇ ਹਮਾਸ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰੋਕਣ ਬਾਰੇ ਚਰਚਾ ਕੀਤੀ।