ਅਮਰੀਕਾ ’ਚ ਅੰਤਿਮ ਸਸਕਾਰ ਤੋਂ ਪਹਿਲਾਂ ਜ਼ਿੰਦਾ ਹੋਈ ਔਰਤ
ਮ੍ਰਿਤਕ ਵਿਅਕਤੀਆਂ ਦੇ ਜ਼ਿੰਦਾ ਹੋਣ ਦੀਆਂ ਕਹਾਣੀਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਪਰ ਅਜਿਹੀ ਹੀ ਇਕ ਘਟਨਾ ਅਮਰੀਕਾ ਵਿਚ ਉਸ ਸਮੇਂ ਵਾਪਰੀ ਜਦੋਂ ਅੰਤਿਮ ਸਸਕਾਰ ਤੋਂ ਐਨ ਪਹਿਲਾਂ ਇਕ ਔਰਤ ਜ਼ਿੰਦਾ ਹੋ ਗਈ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ।
By : Makhan shah
ਨਿਊਯਾਰਕ : ਮ੍ਰਿਤਕ ਵਿਅਕਤੀਆਂ ਦੇ ਜ਼ਿੰਦਾ ਹੋਣ ਦੀਆਂ ਕਹਾਣੀਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਪਰ ਅਜਿਹੀ ਹੀ ਇਕ ਘਟਨਾ ਅਮਰੀਕਾ ਵਿਚ ਉਸ ਸਮੇਂ ਵਾਪਰੀ ਜਦੋਂ ਅੰਤਿਮ ਸਸਕਾਰ ਤੋਂ ਐਨ ਪਹਿਲਾਂ ਇਕ ਔਰਤ ਜ਼ਿੰਦਾ ਹੋ ਗਈ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ। ਇਕ ਵਾਰ ਤਾਂ ਘਟਨਾ ਸਥਾਨ ’ਤੇ ਮੌਜੂਦ ਇਹ ਨਜ਼ਾਰਾ ਦੇਖ ਕੇ ਡਰ ਗਏ ਪਰ ਕੁੱਝ ਬਿਨਾਂ ਘਬਰਾਏ ਔਰਤ ਨੂੰ ਤੁਰੰਤ ਦੁਬਾਰਾ ਹਸਪਤਾਲ ਲੈ ਗਏ।
ਅਮਰੀਕਾ ਵਿਚ ਅੰਤਿਮ ਸਸਕਾਰ ਤੋਂ ਐਨ ਪਹਿਲਾਂ ਇਕ ਔਰਤ ਜ਼ਿੰਦਾ ਹੋ ਗਈ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ਸੀ। ਮੰਨਿਆ ਜਾਂਦਾ ਏ ਕਿ ਡਾਕਟਰਾਂ ਵੱਲੋਂ ਮ੍ਰਿਤਕ ਐਲਾਨੇ ਵਿਅਕਤੀ ਦਾ ਜ਼ਿੰਦਾ ਹੋਣਾ ਅਸੰਭਵ ਐ ਪਰ ਅਮਰੀਕਾ ਵਿਚ ਇਹ ਘਟਨਾ ਸੱਚ ਵਿਚ ਵਾਪਰੀ। ਇਕ ਰਿਪੋਰਟ ਦੇ ਮੁਤਾਬਕ ਕੰਸਟੈਂਸ ਗਲੈਂਜ ਨਾਂਅ ਦੀ ਇਕ 74 ਸਾਲਾਂ ਦੀ ਔਰਤ ਨੂੰ ਅੰਤਿਮ ਸਸਕਾਰ ਦੇ ਲਈ ਲਿਜਾਇਆ ਗਿਆ ਸੀ।
ਮਹਿਲਾ ਦੇ ਮ੍ਰਿਤਕ ਸਰੀਰ ਵਾਲਾ ਬੌਡੀ ਬੈਗ ਅੰਤਿਮ ਸਸਕਾਰ ਵਾਲੇ ਸਥਾਨ ’ਤੇ ਪਹੁੰਚਣ ਤੋਂ ਬਾਅਦ ਉਸ ਨੂੰ ‘ਲਵ ਫਿਊਨਰਲ ਹੋਮ’ ਵਿਚ ਰੱਖਿਆ ਗਿਆ ਪਰ ਇਸੇ ਦੌਰਾਨ ਉਥੇ ਮੌਜੂਦ ਕਰਮਚਾਰੀਆਂ ਨੇ ਦੇਖਿਆ ਕਿ ਔਰਤ ਦੇ ਸਾਹ ਚੱਲ ਰਹੇ ਸੀ, ਜਿਸ ਤੋਂ ਬਾਅਦ ਉਹ ਡਰ ਗਏ ਅਤੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਘਟਨਾ ਸਥਾਨ ’ਤੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਬਜ਼ੁਰਗ ਔਰਤ ਨੂੰ ਚੁੱਕਿਆ ਅਤੇ ਹਸਪਤਾਲ ਵਿਚ ਲੈ ਗਏ। ਔਰਤ ਨੂੰ ਹਸਪਤਾਲ ਵਿਚ ਮੌਜੂਦ ਕਰਮਚਾਰੀਆਂ ਨੇ ਸੀਪੀਆਰ ਦਿੱਤਾ ਅਤੇ ਐਮਰਜੈਂਯੀ ਸੇਵਾ ਨੂੰ ਕਾਲ ਕਰ ਦਿੱਤੀ। ਹਸਪਤਾਲ ਦੀ ਡਾਕਟਰ ਚੀਫ਼ ਡਿਪਟੀ ਬੇਨ ਹਾਚਿਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ 31 ਸਾਲ ਦੇ ਕਰੀਅਰ ਵਿਚ ਇਸ ਤਰ੍ਹਾਂ ਦਾ ਮਾਮਲਾ ਪਹਿਲੀ ਵਾਰ ਦੇਖਿਆ ਏ। ਹਾਲਾਂਕਿ ਉਹ ਔਰਤ ਹਸਪਤਾਲ ਵਿਚ ਕੁੱਝ ਦੇਰ ਮਗਰੋਂ ਫਿਰ ਤੋਂ ਮਰ ਗਈ ਪਰ ਡਾਕਟਰਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਕਿ ਆਖ਼ਰਕਾਰ ਪਹਿਲਾਂ ਮ੍ਰਿਤਕ ਐਲਾਨੀ ਗਈ ਔਰਤ ਦੇ ਸਾਹ ਕਿਵੇਂ ਚੱਲ ਪਏ।
ਦੱਸ ਦਈਏ ਕਿ ਕੁੱਝ ਸਮੇਂ ਬਾਅਦ ਬਜ਼ੁਰਗ ਔਰਤ ਗਲੈਂਜ ਨੂੰ ਫਿਰ ਤੋਂ ਫਿਊਨਰਲ ਹੋਮ ਲਿਆਂਦਾ ਗਿਆ, ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ ਪਰ ਇਹ ਘਟਨਾ ਇਲਾਕੇ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਐ।