Begin typing your search above and press return to search.

Indian America; ਅਮਰੀਕਾ ਵਿੱਚ ਭਾਰਤੀ ਟਰੱਕ ਡਰਾਈਵਰ ਨੂੰ ਹੋਵੇਗੀ ਜੇਲ, ਲੱਗੇ ਹੱਤਿਆ ਦੇ ਇਲਜ਼ਾਮ

ਟਰੱਕ ਨਾਲ 2 ਲੋਕਾਂ ਨੂੰ ਮਾਰੀ ਸੀ ਟੱਕਰ, ਦੋਵਾਂ ਦੀ ਹੋਈ ਸੀ ਮੌਤ

Indian America; ਅਮਰੀਕਾ ਵਿੱਚ ਭਾਰਤੀ ਟਰੱਕ ਡਰਾਈਵਰ ਨੂੰ ਹੋਵੇਗੀ ਜੇਲ, ਲੱਗੇ ਹੱਤਿਆ ਦੇ ਇਲਜ਼ਾਮ
X

Annie KhokharBy : Annie Khokhar

  |  3 Dec 2025 12:17 PM IST

  • whatsapp
  • Telegram

NRI News: ਅਮਰੀਕਾ ਵਿੱਚ ਇੱਕ ਹੋਰ ਭਾਰਤੀ ਟਰੱਕ ਵਰਾਈਵਰ ਮੁਸੀਬਤ ਵਿੱਚ ਫ਼ਸਦਾ ਨਜ਼ਰ ਆ ਰਿਹਾ ਹੈ। ਦਰਅਸਲ, ਇਹ ਮਾਮਲਾ ਕੁੱਝ ਹੋਰ ਹੈ, ਜਿਸ ਵਿੱਚ ਰਾਜਿੰਦਰ ਕੁਮਾਰ (32) ਨਾਮ ਦੇ ਭਾਰਤੀ ਡਰਾਈਵਰ 'ਤੇ ਗ਼ੈਰ ਇਰਾਦਤਨ ਹੱਤਿਆ ਦੇ ਦੋਸ਼ ਤੈਅ ਕੀਤੇ ਗਏ ਹਨ।

ਪਿਛਲੇ ਮਹੀਨੇ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਇੱਕ ਟਰੱਕ ਦੀ ਕਾਰ ਨਾਲ ਟੱਕਰ ਹੋਣ ਕਾਰਨ ਵਾਪਰਿਆ। ਇਨ੍ਹਾਂ ਮੌਤਾਂ ਦੇ ਸਬੰਧ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ 'ਤੇ ਗ਼ੈਰ ਇਰਾਦਤਨ ਕਤਲ ਦਾ ਦੋਸ਼ ਲਗਾਇਆ ਗਿਆ ਹੈ।

ਰਾਜਿੰਦਰ ਕੁਮਾਰ 'ਤੇ ਗ਼ੈਰ ਇਰਾਦਤਨ ਹੱਤਿਆ ਅਤੇ ਲਾਪਰਵਾਹੀ ਨਾਲ ਖ਼ਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਹਾਦਸੇ ਵਿੱਚ ਵਿਲੀਅਮ ਮੀਕਾ ਕਾਰਟਰ (25) ਅਤੇ ਜੈਨੀਫਰ ਲਿਨ ਲੋਅਰ (24) ਦੀ ਮੌਤ ਹੋ ਗਈ। ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਸਮੇਂ ਰਾਜਿੰਦਰ ਕੁਮਾਰ ਟਰੱਕ ਚਲਾ ਰਿਹਾ ਸੀ।

ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਨੇ ਪਹਿਲਾਂ ਇੱਕ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਰਾਜਿੰਦਰ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਸੀ। ਓਰੇਗਨ ਸਟੇਟ ਪੁਲਿਸ ਦੇ ਅਨੁਸਾਰ, 24 ਨਵੰਬਰ, 2025 ਦੀ ਰਾਤ ਨੂੰ ਡੈਸ਼ਚੂਟਸ ਕਾਉਂਟੀ ਵਿੱਚ ਦੋ ਵਾਹਨਾਂ ਦੀ ਘਾਤਕ ਟੱਕਰ ਦੀ ਰਿਪੋਰਟ ਮਿਲੀ ਸੀ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਹਾਈਵੇਅ ਦੇ ਵਿਚਕਾਰ ਖੜ੍ਹੇ ਕੁਮਾਰ ਦੇ ਟਰੱਕ ਨੂੰ ਲੱਭਿਆ। ਹਾਦਸੇ ਤੋਂ ਬਾਅਦ ਸੜਕ ਦੇ ਦੋਵੇਂ ਪਾਸੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।

ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਅਨੁਸਾਰ, ਦੋਵਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਟਰੱਕ ਡਰਾਈਵਰ, ਕੁਮਾਰ ਨੂੰ ਇੱਕ ਖਰੋਚ ਤੱਕ ਨਾ ਆਈ। ਹਾਦਸੇ ਤੋਂ ਤੁਰੰਤ ਬਾਅਦ ਰਜਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਡੈਸਚੂਟਸ ਕਾਉਂਟੀ ਜੇਲ੍ਹ ਲਿਜਾਇਆ ਗਿਆ। ਗ੍ਰਹਿ ਸੁਰੱਖਿਆ ਵਿਭਾਗ ਦੇ ਅਨੁਸਾਰ, ਕੁਮਾਰ ਭਾਰਤ ਤੋਂ ਇੱਕ ਗੈਰ-ਕਾਨੂੰਨੀ ਪ੍ਰਵਾਸੀ ਹੈ ਜੋ 28 ਨਵੰਬਰ, 2022 ਨੂੰ ਐਰੀਜ਼ੋਨਾ ਦੇ ਲੂਕਵਿਲ ਨੇੜੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ।

Next Story
ਤਾਜ਼ਾ ਖਬਰਾਂ
Share it