America ਗੁਰੂਘਰ ਤੋਂ kidnapped ਹੋਏ ਅਵਤਾਰ ਸਿੰਘ ਦੀ ਮਿਲੀ ਲਾਸ਼
ਅਮਰੀਕਾ ਦੇ ਕੈਲੀਫੋਰਨੀਆ ਦੇ ਟਰੇਸੀ ਇਲਾਕੇ ਦੇ ਇੱਕ ਗੁਰਦੁਆਰਾ ਕੰਪਲੈਕਸ ਤੋਂ ਮੰਗਲਵਾਰ ਦੁਪਹਿਰ ਨੂੰ ਅਗਵਾ ਕੀਤੇ ਗਏ 57 ਸਾਲਾ ਅਵਤਾਰ ਸਿੰਘ ਦੀ ਲਾਸ਼ ਮਿਲੀ ਹੈ।ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਆਪਣੇ ਫੇਸਬੁੱਕ ਪੇਜ 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, "ਉਨ੍ਹਾਂ ਦੀ ਲਾਸ਼ ਅੱਜ ਮਿਲੀ ਹੈ।" ਅਵਤਾਰ ਸਿੰਘ ਨੇ ਕਾਫ਼ੀ ਸਾਲਾਂ ਤੋਂ ਟਕਸਾਲ ਦੁਆਰਾ ਨਿਯੰਤਰਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਰਸੋਈਏ ਵਜੋਂ ਸੇਵਾ ਨਿਭਾਈ।

By : Vivek
ਅਮਰੀਕਾ (ਵਿਵੇਕ ਕੁਮਾਰ): ਅਮਰੀਕਾ ਦੇ ਕੈਲੀਫੋਰਨੀਆ ਦੇ ਟਰੇਸੀ ਇਲਾਕੇ ਦੇ ਇੱਕ ਗੁਰਦੁਆਰਾ ਕੰਪਲੈਕਸ ਤੋਂ ਮੰਗਲਵਾਰ ਦੁਪਹਿਰ ਨੂੰ ਅਗਵਾ ਕੀਤੇ ਗਏ 57 ਸਾਲਾ ਅਵਤਾਰ ਸਿੰਘ ਦੀ ਲਾਸ਼ ਮਿਲੀ ਹੈ।ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਆਪਣੇ ਫੇਸਬੁੱਕ ਪੇਜ 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, "ਉਨ੍ਹਾਂ ਦੀ ਲਾਸ਼ ਅੱਜ ਮਿਲੀ ਹੈ।" ਅਵਤਾਰ ਸਿੰਘ ਨੇ ਕਾਫ਼ੀ ਸਾਲਾਂ ਤੋਂ ਟਕਸਾਲ ਦੁਆਰਾ ਨਿਯੰਤਰਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਰਸੋਈਏ ਵਜੋਂ ਸੇਵਾ ਨਿਭਾਈ।ਧੂਮਾ ਨੇ ਕਿਹਾ ਕਿ ਅਵਤਾਰ ਸਿੰਘ ਨੇ ਪਹਿਲਾਂ ਟਕਸਾਲ ਦੇ ਮੁੱਖ ਦਫਤਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਚੌਕ ਮਹਿਤਾ ਵਿੱਚ ਲੰਬੇ ਸਮੇਂ ਤੱਕ ਸੇਵਾ ਨਿਭਾਈ ਸੀ, ਅਤੇ ਹੁਣ ਉਹ ਟਕਸਾਲ ਦੀ ਟਰੇਸੀ ਵਿੱਚ ਸ਼ਾਖਾ ਵਿੱਚ ਸੇਵਾ ਨਿਭਾ ਰਿਹਾ ਸੀ।ਓਧਰ ਦੂਸਰੇ ਪਾਸੇ ਹਾਲੇ ਤਕ ਵੀ ਅਧਿਕਾਰਕ ਤੋਰ 'ਤੇ ਪੁਲਿਸ ਵਲੋਂ ਕੋਈ ਵੀ ਪ੍ਰਤਿਕਰਿਆ ਸਾਂਝੀ ਨਹੀਂ ਕੀਤੀ ਗਈ।
ਜਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਟਰੇਸੀ ਸਿਟੀ ਸਥਿਤ ਇੱਕ ਗੁਰਦੁਆਰਾ ਸਾਹਿਬ ਦੀ ਕੰਪਲੈਕਸ ਤੋਂ ਅਵਤਾਰ ਸਿੰਘ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ । ਅਵਤਾਰ ਸਿੰਘ ਨੂੰ ਉਸ ਸਮੇਂ ਅਗਵਾ ਕੀਤਾ ਗਿਆ ਜਦੋਂ ਉਹ ਗੁਰਦੁਆਰਾ ਸਾਹਿਬ ਦੀ ਕੰਪਲੈਕਸ ਦੇ ਅੰਦਰ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਬਰਾਮਦ ਕੀਤੀ ਸਨ, ਜਿਸ ਵਿੱਚ ਤਿੰਨ ਅਣਪਛਾਤੇ ਵਿਅਕਤੀ ਅਤੇ ਇੱਕ ਚਿੱਟੀ ਐਸਯੂਵੀ ਦਿਖਾਈ ਦੇ ਰਹੇ ਸਨ।
ਕਾਬਿਲੇਗੌਰ ਹੈ ਕਿ ਸਥਾਨਕ ਪੁਲਿਸ ਨੂੰ ਜੋ ਸੀਸੀਟੀਵੀ ਫੁਟੇਜ ਮਿਲੀ ਸੀ ,ਉਸ 'ਚ ਦਿਖਾਈ ਦਿੰਦਾ ਹੈ ਕਿ ਤਿੰਨ ਅਣਪਛਾਤੇ ਵਿਅਕਤੀਆਂ ਨੇ ਅਵਤਾਰ ਸਿੰਘ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਇਆ ਅਤੇ ਫਿਰ ਭੱਜ ਗਏ।
ਮਿਲੀ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਮੂਲ ਰੂਪ ਵਿੱਚ ਲੁਧਿਆਣਾ ਦਾ ਰਹਿਣ ਵਾਲਾ ਹੈ ਪਰ ਉਸਦਾ ਪਰਿਵਾਰ ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਰਹਿ ਰਹੇ ਸਨ । ਅਵਤਾਰ ਸਿੰਘ ਦੀ ਉਮਰ 57 ਸਾਲ ਦੀ ਸੀ ਅਤੇ ਲੰਬੇ ਸਮੇਂ ਤੋਂ ਟਰੇਸੀ ਦੇ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਸੇਵਾ ਨਿਭਾ ਰਿਹਾ ਸੀ ਅਤੇ ਗੁਰਦੁਆਰਾ ਕੰਪਲੈਕਸ ਵਿੱਚ ਰਹਿੰਦਾ ਸੀ।


