Amazon: ਐਮਾਜ਼ੋਨ ਦਾ ਵੱਡਾ ਐਲਾਨ, ਇਸ ਮੁਲਕ ਦੇ ਲੋਕਾਂ ਨੂੰ ਨਹੀਂ ਮਿਲੇਗੀ ਨੌਕਰੀ
ਕੰਪਨੀ ਨੇ ਲਗਾਈ ਪਾਬੰਦੀ, ਜਾਣੋ ਕੀ ਹੈ ਇਸਦੀ ਵਜ੍ਹਾ?

By : Annie Khokhar
Amazon Job: ਐਮਾਜ਼ੋਨ ਦੁਨੀਆ ਦੀ ਸਭ ਤੋਂ ਪ੍ਰਸਿੱਧ ਕੰਪਨੀਆਂ ਵਿੱਚੋਂ ਇੱਕ ਹੈ। ਐਮਾਜ਼ੋਨ ਵਿੱਚ ਨੌਕਰੀ ਕਰਨਾ ਕਿਸੇ ਸੁਪਨੇ ਦੇ ਪੂਰਾ ਹੋਣ ਤੋਂ ਘੱਟ ਨਹੀਂ ਹੈ। ਅੰਕੜਿਆਂ ਮੁਤਾਬਕ ਐਮਾਜ਼ੋਨ ਦੁਨੀਆ ਭਰ ਵਿੱਚ ਲਗਭਗ 1.6 ਮਿਲੀਅਨ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਪਰ ਹੁਣ ਕਿਸੇ ਵਜ੍ਹਾ ਕਰਕੇ ਅਮਰੀਕਾ ਦੀ ਇਹ ਦਿੱਗਜ ਕੰਪਨੀ ਸੁਰਖੀਆਂ ਵਿੱਚ ਹੈ। ਦਰਅਸਲ, ਮਾਮਲਾ ਇਹ ਹੈ ਕਿ ਕੰਪਨੀ ਨੇ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਮੁਤਾਬਕ ਏਸ਼ੀਆ ਦਾ ਇੱਕ ਮੁਲਕ ਦੇ ਲੋਕ ਐਮਾਜ਼ੋਨ ਵਿੱਚ ਨੌਕਰੀ ਲਈ ਅਪਲਾਈ ਨਹੀਂ ਕਰਨਗੇ। ਆਓ ਤੁਹਾਨੂੰ ਦੱਸਦੇ ਹਾਂ ਕਿਹੜਾ ਹੈ ਉਹ ਮੁਲਕ।
ਐਮਾਜ਼ੋਨ ਜੋ ਇੰਨੇ ਵੱਡੇ ਪੱਧਰ 'ਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ, ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਐਮਾਜ਼ੋਨ ਨੇ ਆਪਣੀ ਰੁਜ਼ਗਾਰ ਨੀਤੀ ਵਿੱਚ ਸੋਧ ਕੀਤੀ ਹੈ, ਜਿਸ ਨਾਲ ਇੱਕ ਏਸ਼ੀਆਈ ਦੇਸ਼ ਨੂੰ ਨੌਕਰੀਆਂ ਲਈ ਅਰਜ਼ੀ ਦੇਣ ਤੋਂ ਰੋਕਿਆ ਗਿਆ ਹੈ। ਇਹ ਦੇਸ਼ ਚੀਨ ਜਾਂ ਈਰਾਨ ਨਹੀਂ, ਸਗੋਂ ਉੱਤਰੀ ਕੋਰੀਆ ਹੈ। ਉੱਤਰੀ ਕੋਰੀਆ ਇਸ ਸਮੇਂ ਤਾਨਾਸ਼ਾਹ ਕਿਮ ਜੋਂਗ ਉਨ ਦੀ ਅਗਵਾਈ ਹੇਠ ਹੈ, ਅਤੇ ਐਮਾਜ਼ੋਨ ਦੀ ਨਵੀਂ ਨੀਤੀ ਦੇ ਅਨੁਸਾਰ, ਕੋਈ ਵੀ ਉੱਤਰੀ ਕੋਰੀਆਈ ਐਮਾਜ਼ੋਨ 'ਤੇ ਨੌਕਰੀਆਂ ਲਈ ਅਰਜ਼ੀ ਨਹੀਂ ਦੇ ਸਕਦਾ।


