Begin typing your search above and press return to search.

ਅਮਰੀਕਾ ਨੇ ਨਿਖਿਲ ਗੁਪਤਾ ਖਿਲਾਫ਼ ਸਬੂਤ ਦੇਣ ਤੋਂ ਕੀਤਾ ਇਨਕਾਰ

ਵਾਸ਼ਿੰਗਟਨ, 11 ਜਨਵਰੀ, ਨਿਰਮਲ : ਅਮਰੀਕਾ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਉਸ ਨੂੰ ਕਿਸੇ ਹੋਰ ਦੇਸ਼ ਚੈੱਕ ਗਣਰਾਜ ’ਚ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਹੁਣ ਅਮਰੀਕੀ ਸਰਕਾਰ ਨੇ ਉਸ ਦੇ ਖਿਲਾਫ ਸਬੂਤ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ। […]

America refused to provide evidence against Nikhil Gupta
X

Editor EditorBy : Editor Editor

  |  11 Jan 2024 7:07 AM IST

  • whatsapp
  • Telegram

ਵਾਸ਼ਿੰਗਟਨ, 11 ਜਨਵਰੀ, ਨਿਰਮਲ : ਅਮਰੀਕਾ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਉਸ ਨੂੰ ਕਿਸੇ ਹੋਰ ਦੇਸ਼ ਚੈੱਕ ਗਣਰਾਜ ’ਚ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਹੁਣ ਅਮਰੀਕੀ ਸਰਕਾਰ ਨੇ ਉਸ ਦੇ ਖਿਲਾਫ ਸਬੂਤ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਉਹ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਲਿਆਉਣ ਤੋਂ ਬਾਅਦ ਹੀ ਨਿਊਯਾਰਕ ਦੀ ਅਦਾਲਤ ’ਚ ਉਸ ਵਿਰੁੱਧ ਸਬੂਤ ਦੇਵੇਗੀ। ਦਰਅਸਲ ਅਮਰੀਕਾ ਨਿਖਿਲ ਗੁਪਤਾ ਨੂੰ ਅਮਰੀਕਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਉਸ ਦਾ ਟ੍ਰਾਇਲ ਸ਼ੁਰੂ ਕੀਤਾ ਜਾ ਸਕੇ। ਇਸ ਦੇ ਨਾਲ ਹੀ ਨਿਖਿਲ ਗੁਪਤਾ ਦੇ ਵਕੀਲ ਅਮਰੀਕਾ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਹਨ।
ਇਸ ਕਾਰਨ 4 ਜਨਵਰੀ ਨੂੰ ਨਿਖਿਲ ਗੁਪਤਾ ਦੇ ਵਕੀਲਾਂ ਨੇ ਅਮਰੀਕੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਅਦਾਲਤ ਨੂੰ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਉਹ ਸਬੂਤ ਮੁਹੱਈਆ ਕਰਵਾਏ ਜਾਣ ਜਿਨ੍ਹਾਂ ਦੇ ਆਧਾਰ ’ਤੇ ਗੁਪਤਾ ’ਤੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਗਿਆ ਹੈ। ਇਸ ਤੋਂ ਬਾਅਦ ਅਮਰੀਕਾ ਦੇ ਜ਼ਿਲ੍ਹਾ ਜੱਜ ਵਿਕਟਰ ਮੈਰੇਰੋ ਨੇ ਹੁਕਮ ਜਾਰੀ ਕਰਦਿਆਂ ਸਰਕਾਰ ਨੂੰ ਤਿੰਨ ਦਿਨਾਂ ਅੰਦਰ ਜਵਾਬ ਦੇਣ ਦਾ ਹੁਕਮ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਤੋਂ ਇਕ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਬੁੱਧਵਾਰ ਨੂੰ ਇਕ ਪਰਿਵਾਰ ਦੇ 11 ਮੈਂਬਰ, ਜਿਨ੍ਹਾਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ, ਉਨ੍ਹਾਂ ਦੇ ਘਰ ਵਿਚ ਮ੍ਰਿਤਕ ਪਾਏ ਗਏ। ਪੁਲਸ ਮੁਤਾਬਕ ਇਹ ਲਾਸ਼ਾਂ ਖੈਬਰ ਪਖਤੂਨਖਵਾ ਸੂਬੇ ਦੇ ਲੱਕੀ ਮਰਵਾਤ ਜ਼ਿਲੇ ਦੇ ਤਖਤੀ ਖੇਲ ਕਸਬੇ ’ਚ ਸਥਿਤ ਇਕ ਘਰ ’ਚੋਂ ਮਿਲੀਆਂ ਹਨ।
ਮੌਕੇ ’ਤੇ ਪਹੁੰਚੀ ਪੁਲਸ ਟੀਮ ਨੇ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕਰਨ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਸਥਾਨਕ ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਦੋ ਦਿਨ ਪਹਿਲਾਂ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ ਸੀ। ਇਸ ਦੀ ਸੂਚਨਾ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰ ਨੇ ਪੁਲਸ ਨੂੰ ਦਿੱਤੀ ਸੀ। ਉਹ ਰਿਸ਼ਤੇਦਾਰ ਘਰ ਦੇ ਮੁਖੀ ਦਾ ਭਰਾ ਹੈ। ਸਥਾਨਕ ਅਧਿਕਾਰੀਆਂ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਦਰਦਨਾਕ ਘਟਨਾ ਕਰੀਬ ਦੋ ਦਿਨ ਪਹਿਲਾਂ ਵਾਪਰੀ ਸੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਇਕ ਰਿਸ਼ਤੇਦਾਰ ਨੇ ਦੋ ਦਿਨ ਪਹਿਲਾਂ ਕਥਿਤ ਤੌਰ ’ਤੇ ਵਜ਼ੀਰਿਸਤਾਨ ਤੋਂ ਖਾਣਾ ਖਰੀਦਿਆ ਸੀ। ਇਸ ਦੇ ਨਾਲ ਹੀ ਸਥਾਨਕ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਕਿਸੇ ਘਰੇਲੂ ਝਗੜੇ ਕਾਰਨ ਵਾਪਰੀ ਹੈ। ਸੂਬੇ ਦੇ ਕਾਰਜਕਾਰੀ ਮੁੱਖ ਮੰਤਰੀ ਜਸਟਿਸ (ਸੇਵਾਮੁਕਤ) ਅਰਸ਼ਦ ਹੁਸੈਨ ਨੇ ਪੁਲਿਸ ਦੇ ਇੰਸਪੈਕਟਰ ਜਨਰਲ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।
ਇਸੇ ਤਰ੍ਹਾਂ ਇੱਕ ਹੋਰ ਖ਼ਬਰ ਅਨੁਸਾਰ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇੱਥੇ ਘਰ ਵਿੱਚ ਸੌਂ ਰਹੇ ਇੱਕੋ ਪਰਿਵਾਰ ਦੇ ਪੰਜ ਬੱਚਿਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਦੋ ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਠੰਡ ਤੋਂ ਬਚਣ ਲਈ ਕੋਲੇ ਦੀ ਅੰਗੀਠੀ ਬਾਲ਼ ਕੇ ਸੁੱਤਾ ਸੀ। ਦੱਸ ਦੇਈਏ ਕਿ ਇਹ ਦਰਦਨਾਕ ਹਾਦਸਾ ਸੈਦ ਨਾਗਲੀ ਥਾਣਾ ਖੇਤਰ ਦੇ ਅਲੀਪੁਰ ਭੂਦ ਪਿੰਡ ਵਿੱਚ ਵਾਪਰਿਆ। ਇੱਥੋਂ ਦੇ ਵਸਨੀਕ ਰਈਸੁਦੀਨ ਦੇ ਘਰ ਰਾਤ ਕਰੀਬ 8 ਵਜੇ ਉਸ ਦੀ ਪਤਨੀ, ਤਿੰਨ ਬੱਚੇ ਅਤੇ ਰਿਸ਼ਤੇਦਾਰਾਂ ਦੇ ਦੋ ਬੱਚੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੌਣ ਲਈ ਚਲੇ ਗਏ ਪਰ ਦੂਜੇ ਦਿਨ ਸ਼ਾਮ ਤੱਕ ਉਹ ਨਹੀਂ ਉਠੇ।
Next Story
ਤਾਜ਼ਾ ਖਬਰਾਂ
Share it